ਹਾਕੀ ਤਾਮਿਲਨਾਡੂ ਅਤੇ ਸਾਈ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ
Thursday, Jan 17, 2019 - 04:03 PM (IST)

ਚੇਨਈ— ਤਾਮਿਲਨਾਡੂ ਅਤੇ ਭਾਰਤੀ ਖੇਡ ਅਥਾਰਿਟੀ ਨੇ ਆਸਾਨ ਜਿੱਤ ਦੇ ਨਾਲ ਅਰਾਈਸ ਸਟੀਲ ਨੌਵੀਂ ਹਾਕੀ ਇੰਡੀਆ ਰਾਸ਼ਟਰੀ ਪੁਰਸ਼ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਤਾਮਿਲਨਾਡੂ ਨੇ ਆਰਮਡ ਬਾਰਡਰ ਫੋਰਸ ਨੂੰ 3-0 ਨਾਲ ਹਰਾਇਆ ਅਤੇ ਹੁਣ ਉਸ ਦਾ ਸਾਹਮਣਾ ਸਾਈ ਨਾਲ ਹੋਵੇਗਾ ਜਿਸ ਨੇ ਮਹਾਰਾਸ਼ਟਰ ਨੂੰ 2-0 ਨਾਲ ਹਰਾਇਆ।
ਤਾਮਿਲਨਾਡੂ ਅਤੇ ਐੱਸ.ਐੱਸ.ਬੀ. 'ਚੋਂ ਕੋਈ ਵੀ ਪਹਿਲੇ ਕੁਆਰਟਰ 'ਚ ਗੋਲ ਨਾ ਕਰ ਸਕਿਆ। ਦੂਜੇ ਕੁਆਰਟਰ ਦੇ ਪੰਜਵੇਂ ਮਿੰਟ 'ਚ ਮੇਜ਼ਬਾਨ ਟੀਮ ਲਈ ਵਿਨੋਦ ਰਾਏਰ ਨੇ ਗੋਲ ਕੀਤਾ। ਮੁਥੂਸੇਲਵਨ ਨੇ ਪਨੈਲਟੀ ਕਾਰਨਰ 'ਤੇ ਗੋਲ ਕਰਕੇ ਟੀਮ ਦੀ ਬੜ੍ਹਤ ਦੁਗਣੀ ਕੀਤੀ। ਰਾਏਰ ਨੇ 41ਵੇਂ ਮਿੰਟ 'ਚ ਤੀਜਾ ਗੋਲ ਕੀਤਾ। ਜਦਕਿ ਸਾਈ ਲਈ ਬਾਬੀ ਸਿੰਘ ਧਾਮੀ ਨੇ 22ਵੇਂ ਅਤੇ 59ਵੇਂ ਮਿੰਟ 'ਚ ਗੋਲ ਕੀਤੇ। ਸੈਮੀਫਾਈਨਲ 19 ਜਨਵਰੀ ਨੂੰ ਖੇਡਿਆ ਜਾਵੇਗਾ।