ਰਾਸ਼ਟਰੀ ਖੇਡਾਂ: ਆਕਰਸ਼ੀ ਅਤੇ ਪ੍ਰਨੀਤ ਨੇ ਸਿੰਗਲ ਬੈਡਮਿੰਟਨ ਖਿਤਾਬ ਜਿੱਤੇ
Thursday, Oct 06, 2022 - 08:55 PM (IST)

ਸੂਰਤ : ਚੋਟੀ ਦਾ ਦਰਜਾ ਪ੍ਰਾਪਤ ਤੇਲੰਗਾਨਾ ਦੇ ਬੀ ਸਾਈ ਪ੍ਰਣੀਤ ਅਤੇ ਛੱਤੀਸਗੜ੍ਹ ਦੀ ਅਕਰਸ਼ੀ ਕਸ਼ਯਪ ਨੇ ਰਾਸ਼ਟਰੀ ਖੇਡ ਬੈਡਮਿੰਟਨ ਮੁਕਾਬਲੇ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਖ਼ਿਤਾਬ ਜਿੱਤੇ। ਸਾਬਕਾ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਪ੍ਰਣੀਤ ਨੇ ਕਰਨਾਟਕ ਦੇ ਮਿਥੁਨ ਮੰਜੂਨਾਥ ਨੂੰ 21-11, 12-21, 21-16 ਨਾਲ ਹਰਾਇਆ।
ਇਸ ਦੇ ਨਾਲ ਹੀ ਆਕਰਸ਼ੀ ਨੇ ਮਹਾਰਾਸ਼ਟਰ ਦੀ ਮਾਲਵਿਕਾ ਬੰਸੌੜ ਨੂੰ 21-8, 22-20 ਨਾਲ ਹਰਾਇਆ। ਤੇਲੰਗਾਨਾ ਨੇ ਬੈਡਮਿੰਟਨ ਵਿੱਚ ਮਿਕਸਡ ਟੀਮ ਅਤੇ ਮਹਿਲਾ ਡਬਲਜ਼ ਖ਼ਿਤਾਬ ਵੀ ਜਿੱਤੇ ਹਨ। ਐੱਨ ਸਿੱਕੀ ਰੈੱਡੀ ਅਤੇ ਗਾਇਤਰੀ ਗੋਪੀਚੰਦ ਨੇ ਕਰਨਾਟਕ ਦੀ ਅਸ਼ਵਿਨੀ ਭੱਟ ਅਤੇ ਸ਼ਿਖਾ ਗੌਤਮ ਨੂੰ 21-14, 21-11 ਨਾਲ ਹਰਾਇਆ।
ਪੁਰਸ਼ ਡਬਲਜ਼ ਵਿੱਚ ਕੇਰਲ ਦੇ ਪੀ ਐਸ ਰਵੀਕ੍ਰਿਸ਼ਨ ਅਤੇ ਸ਼ੰਕਰ ਪ੍ਰਸਾਦ ਉਦੈਕੁਮਾਰ ਨੇ ਹਰੀਹਰਨ ਐਮ. ਸਾਕਾਰੁਨਨ ਅਤੇ ਆਰ ਰੁਬਨ ਕੁਮਾਰ ਨੂੰ 21-19, 21-19 ਨਾਲ ਹਰਾਇਆ। ਮਿਕਸਡ ਡਬਲਜ਼ ਵਿੱਚ ਕਰਨਾਟਕ ਦੀ ਅਸ਼ਵਨੀ ਪੋਨੱਪਾ ਅਤੇ ਕੇ ਸਾਈ ਪ੍ਰਤੀਕ ਨੇ ਦਿੱਲੀ ਦੇ ਰੋਹਨ ਕਪੂਰ ਅਤੇ ਕਨਿਕਾ ਕੰਵਲ ਨੂੰ 21-16, 21-13 ਨਾਲ ਹਰਾਇਆ।