ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ : ਪੰਘਾਲ ਅਤੇ ਥਾਪਾ ਸੈਮੀਫਾਈਨਲ ''ਚ ਪਹੁੰਚੇ
Thursday, Nov 30, 2023 - 07:38 PM (IST)
ਸ਼ਿਲਾਂਗ : ਵਿਸ਼ਵ ਚੈਂਪੀਅਨਸ਼ਿਪ ਦੇ ਉਪ ਜੇਤੂ ਅਮਿਤ ਪੰਘਾਲ (51 ਕਿਲੋਗ੍ਰਾਮ) ਅਤੇ 2021 ਦੇ ਏਸ਼ੀਅਨ ਚੈਂਪੀਅਨ ਸੰਜੀਤ (92 ਕਿਲੋਗ੍ਰਾਮ) ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 12 ਐੱਸ. ਐੱਸ. ਸੀ. ਬੀ. ਮੁੱਕੇਬਾਜ਼ਾਂ ਦੀ ਪੁਰਸ਼ਾਂ ਦੀ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਛੇ ਵਾਰ ਦਾ ਏਸ਼ੀਆਈ ਚੈਂਪੀਅਨਸ਼ਿਪ ਦਾ ਤਗ਼ਮਾ ਜੇਤੂ ਸ਼ਿਵ ਥਾਪਾ ਵੀ ਆਖ਼ਰੀ ਚਾਰ ਵਿੱਚ ਪਹੁੰਚ ਗਿਆ ਹੈ। ਉਸ ਨੇ ਦਿੱਲੀ ਦੇ ਸ਼ਸ਼ਾਂਕ ਪ੍ਰਧਾਨ ਨੂੰ 5.0 ਨਾਲ ਹਰਾਇਆ ਅਤੇ ਹੁਣ ਉਸ ਦਾ ਸਾਹਮਣਾ ਮਹਾਰਾਸ਼ਟਰ ਦੇ ਹਰੀਵੰਸ਼ ਤਿਵਾਰੀ ਨਾਲ ਹੋਵੇਗਾ।
ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ 'ਚ ਪਹਿਲੀ ਵਾਰ ਖੇਡਣਗੀਆਂ 20 ਟੀਮਾਂ, ਯੁਗਾਂਡਾ ਨੇ ਕੁਆਲੀਫਾਈ ਕਰ ਕੇ ਰਚਿਆ ਇਤਿਹਾਸ
ਪੰਘਾਲ ਨੇ ਸਰਬਸੰਮਤੀ ਨਾਲ ਜੰਮੂ-ਕਸ਼ਮੀਰ ਦੇ ਮੁਹੰਮਦ ਆਰਿਫ ਨੂੰ ਹਰਾਇਆ। ਹੁਣ ਉਸਦਾ ਸਾਹਮਣਾ ਆਰ. ਐਸ. ਪੀ. ਬੀ. ਦੇ ਅੰਕਿਤ ਨਾਲ ਹੋਵੇਗਾ। ਸੰਜੀਤ ਨੇ 92 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਵਿੱਚ ਆਰ. ਐਸ. ਪੀ. ਬੀ. ਦੇ 2018 ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਨਮਨ ਤੰਵਰ ਨੂੰ ਹਰਾਇਆ। ਹੁਣ ਉਸਦਾ ਸਾਹਮਣਾ ਆਲ ਇੰਡੀਆ ਪੁਲਿਸ ਦੇ ਵਿੱਕੀ ਨਾਲ ਹੋਵੇਗਾ।
ਇਹ ਵੀ ਪੜ੍ਹੋ : ਹਾਕੀ ਦੇ ਮਹਿਲਾ ਜੂਨੀਅਰ ਵਿਸ਼ਵ ਕੱਪ ਦੇ ਮੈਚ ਵਿੱਚ ਭਾਰਤ ਨੇ ਕੈਨੇਡਾ ਨੂੰ 12-0 ਨਾਲ ਦਿੱਤੀ ਕਰਾਰੀ ਮਾਤ
ਐੱਸ. ਐੱਸ. ਸੀ. ਬੀ. ਦੇ ਬਰੁਣ ਸਿੰਘ (48 ਕਿਲੋ), ਪਵਨ (54 ਕਿਲੋ), ਸਚਿਨ (57 ਕਿਲੋ), ਆਕਾਸ਼ (60 ਕਿਲੋ), ਵੰਸ਼ (63.5 ਕਿਲੋ), ਰਜਤ (67 ਕਿਲੋ), ਆਕਾਸ਼ (71 ਕਿਲੋ), ਦੀਪਕ (75 ਕਿਲੋ), ਲਕਸ਼ੈ (80 ਕਿਲੋ) ਅਤੇ ਜੁਗਨੂੰ (86 ਕਿਲੋ) ਨੇ ਵੀ ਸੈਮੀਫਾਈਨਲ ਵਿੱਚ ਥਾਂ ਬਣਾਈ। ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਸਾਗਰ (92 ਪਲੱਸ ਕਿਲੋਗ੍ਰਾਮ) ਨੇ ਚੰਡੀਗੜ੍ਹ ਦੇ ਨਵਜੋਤ ਸਿੰਘ ਨੂੰ ਹਰਾਇਆ। ਹੁਣ ਉਸ ਦਾ ਸਾਹਮਣਾ ਦਿੱਲੀ ਦੇ ਵਿਸ਼ਾਲ ਕੁਮਾਰ ਨਾਲ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8