ਨਟਰਾਜਨ ਨੂੰ ਮਿਲਣਾ ਚਾਹੀਦਾ ਸੀ ''ਮੈਨ ਆਫ ਦਿ ਮੈਚ'' ਐਵਾਰਡ : ਪੰਡਯਾ
Monday, Dec 07, 2020 - 01:28 AM (IST)
ਸਿਡਨੀ- ਆਸਟਰੇਲੀਆ ਵਿਰੁੱਧ ਟੀ-20 ਮੈਚ ਵਿਚ ਧਮਾਕੇਦਾਰ ਪਾਰੀ ਖੇਡ ਕੇ 'ਮੈਨ ਆਫ ਦਿ ਮੈਚ' ਬਣੇ ਹਾਰਦਿਕ ਪੰਡਯਾ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਟੀ. ਨਟਰਾਜਨ ਨੂੰ ਇਹ ਐਵਾਰਡ ਮਿਲਣਾ ਚਾਹੀਦਾ ਸੀ।
ਪੰਡਯਾ ਨੇ ਕਿਹਾ,''ਆਸਟਰੇਲੀਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਅਸੀਂ ਸਿਰਫ ਹਾਂ-ਪੱਖੀ ਰਹਿਣਾ ਸੀ। ਮੇਰੇ ਖਿਆਲ ਨਾਲ ਨਟਰਾਜਨ ਨੂੰ 'ਮੈਨ ਆਫ ਦਿ ਮੈਚ' ਐਵਾਰਡ ਦਿੱਤਾ ਜਾਣਾ ਚਾਹੀਦਾ ਸੀ ਕਿਉਂਕਿ ਸਿਡਨੀ ਵਿਚ ਗੇਂਦਬਾਜ਼ ਸੰਘਰਸ਼ ਕਰਦੇ ਹਨ ਪਰ ਉਸ ਨੇ ਇੱਥੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ।''
ਆਪਣੀ ਪਾਰੀ ਲਈ ਪੰਡਯਾ ਨੇ ਕਿਹਾ,''ਮੈਂ ਹਮੇਸ਼ਾ ਉਸ ਸਮੇਂ ਨੂੰ ਯਾਦ ਕਰਦਾ ਹਾਂ ਜਦੋਂ ਅਸੀਂ ਵੱਡੇ ਟੀਚੇ ਦਾ ਪਿੱਛਾ ਕਰਦੇ ਹਾਂ। ਇਸ ਨਾਲ ਮਦਦ ਮਿਲਦੀ ਹੈ। ਇਹ ਕਾਫੀ ਆਸਾਨ ਹੈ। ਮੈਂ ਸਕੋਰ ਬੋਰਡ ਦੇਖਿਆ ਤੇ ਉਸ ਦੇ ਅਨੁਸਾਰ ਆਪਣੀ ਖੇਡ ਨੂੰ ਖੇਡਿਆ। ਮੈਨੂੰ ਪਤਾ ਸੀ ਕਿ ਕਿਸ ਗੇਂਦਬਾਜ਼ ਨੂੰ ਨਿਸ਼ਾਨਾ ਬਣਾਉਣਾ ਹੈ। ਮੈਂ ਅਜਿਹੀ ਸਥਿਤੀ ਵਿਚ ਪਹਿਲਾਂ ਵੀ ਕਈ ਵਾਰ ਰਿਹਾ ਹਾਂ ਤੇ ਮੈਂ ਪਿਛਲੀਆਂ ਗਲਤੀਆਂ ਤੋਂ ਸਬਕ ਲਿਆ। ਮੇਰੀ ਖੇਡ ਆਤਮਵਿਸ਼ਵਾਸ ਦੇ ਨਾਲ ਹੁੰਦੀ ਹੈ ਤੇ ਮੈਂ ਇਸਦੇ ਨਾਲ ਚੱਲਦਾ ਹਾਂ ਪਰ ਓਵਰ ਕਾਨੀਫਡੈਂਸ ਤੋਂ ਬਚਦਾ ਹਾਂ।''
ਨੋਟ- ਨਟਰਾਜਨ ਨੂੰ ਮਿਲਣਾ ਚਾਹੀਦਾ ਸੀ 'ਮੈਨ ਆਫ ਦਿ ਮੈਚ' ਐਵਾਰਡ : ਪੰਡਯਾ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।