ਪ੍ਰੋ ਕਬੱਡੀ ਲੀਗ ’ਚ ਯੂ. ਪੀ. ਯੋਧਾਜ਼ ਦਾ ਕਪਤਾਨ ਹੋਵੇਗਾ ਨਾਰਵਾਲ
Monday, Nov 27, 2023 - 03:49 PM (IST)
ਨਵੀਂ ਦਿੱਲੀ, (ਭਾਸ਼ਾ)- ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਵਿਚ ਖਿਤਾਬ ਦੀ ਹੈਟ੍ਰਿਕ ਬਣਾਉਣ ਵਾਲਾ ਕਪਤਾਨ ਪ੍ਰਦੀਪ ਨਾਰਵਾਲ ਇਸ ਪ੍ਰਤੀਯੋਗਿਤਾ ਦੇ ਅਗਲੇ ਸੈਸ਼ਨ ’ਚ ਯੂ. ਪੀ. ਯੋਧਾਜ਼ ਦੀ ਅਗਵਾਈ ਕਰੇਗਾ। ਫ੍ਰੈਂਚਾਈਜ਼ੀ ਨੇ ਐਤਵਾਰ ਨੂੰ ਇਥੇ ਇਹ ਐਲਾਨ ਕੀਤਾ।
ਇਹ ਵੀ ਪੜ੍ਹੋ : ਹਾਰਦਿਕ ਪੰਡਯਾ ਦੀ ਘਰ ਵਾਪਸੀ, IPL 2024 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨਾਲ ਜੁੜਿਆ
ਏਸ਼ੀਆਈ ਖੇਡ 2018 ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਦੇ ਮੈਂਬਰ ਰਹੇ ਨਾਰਵਾਲ ਦੇ ਨਾਂ ਪੀ. ਕੇ. ਐੱਲ. ’ਚ ਸਭ ਤੋਂ ਵੱਧ ਰੈੱਡ ਅੰਕ ਬਣਾਉਣ ਦਾ ਰਿਕਾਰਡ ਹੈ। ਉਸ ਦੀ ਕਪਤਾਨੀ ’ਚ ਪਟਨਾ ਪਾਈਰੇਟਸ ਨੇ ਲਗਾਤਾਰ 3 ਖਿਤਾਬ ਜਿੱਤੇ ਸਨ। ਨਾਰਵਾਲ ਨੇ ਕਿਹਾ ਕਿ ਇਹ ਮੇਰੇ ਮੋਢਿਆਂ ’ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਮੈਂ ਆਪਣੀ ਯੋਗਤਾ ਸਾਬਿਤ ਕਰਨ ’ਚ ਕੋਈ ਕਸਰ ਨਹੀਂ ਛੱਡਾਂਗਾ।
ਇਹ ਵੀ ਪੜ੍ਹੋ : ਨਿਸ਼ਾਨੇਬਾਜ਼ੀ 'ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅਵਨੀਤ ਕੌਰ ਸਿੱਧੂ ਦੇ ਜੀਵਨ 'ਤੇ ਇਕ ਝਾਤ
ਉੱਤਰ ਪ੍ਰਦੇਸ਼ ਦੀ ਟੀਮ ਨੇ 2017 ’ਚ ਪ੍ਰੋ ਕਬੱਡੀ ਲੀਗ ’ਚ ਡੈਬਿਊ ਕੀਤਾ ਸੀ ਪਰ ਉਹ ਕਦੇ ਪਲੇਆਫ ਤੋਂ ਅੱਗੇ ਨਹੀਂ ਵਧ ਸਕੀ। ਨਾਰਵਾਲ ਨੇ ਕਿਹਾ ਕਿ ਇਕ ਟੀਮ ਦੇ ਰੂਪ ’ਚ ਅਸੀਂ ਇੱਕਠੇ ਅਭਿਆਸ ਕਰ ਰਹੇ ਹਾਂ ਅਤੇ ਇਕ-ਦੂਸਰੇ ਦੇ ਮਜ਼ਬੂਤ ਅਤੇ ਕਮਜ਼ੋਰ ਪੱਖਾਂ ਤੋਂ ਚੰਗੀ ਤਰ੍ਹਾਂ ਨਾਲ ਜਾਣੂੰ ਹਾਂ। ਉਮੀਦ ਹੈ ਕਿ ਸਾਡੀ ਇਹ ਟੀਮ ਪਹਿਲੀ ਵਾਰ ਪੀ. ਕੇ. ਐੱਲ. ਟਰਾਫੀ ਜਿੱਤਣ ’ਚ ਸਫਲ ਰਹੇਗੀ। ਉੱਤਰ ਪ੍ਰਦੇਸ਼ ਦੀ ਫ੍ਰੈਂਚਾਈਜ਼ੀ ਆਪਣਾ ਪਹਿਲਾ ਮੈਚ 2 ਦਸੰਬਰ ਨੂੰ ਅਹਿਮਦਾਬਾਦ ’ਚ ਯੂ ਮੂੰਬਾ ਨਾਲ ਖੇਡੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8