ਬਤਰਾ ਬਣੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰ

06/28/2019 12:17:33 PM

ਸਪੋਰਟਸ ਡੈਸਕ— ਭਾਰਤੀ ਓਲੰਪਿਕ ਸੰਘ (ਆਈ.ਓ.ਏ) ਦੇ ਪ੍ਰਧਾਨ ਡਾਕਟਰ ਨਰਿੰਦਰ ਧਰੁਵ ਬਤਰਾ ਨੂੰ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦਾ ਮੈਂਬਰ ਚੁਣਿਆ ਗਿਆ ਹੈ। ਡਾ. ਬਤਰਾ ਕੌਮਾਂਤਰੀ ਹਾਕੀ ਮਹਾਸੰਘ ਦੇ ਵੀ ਪ੍ਰਧਾਨ ਹਨ। ਇਕ ਤਜਰਬੇਕਾਰ ਖੇਡ ਪ੍ਰਸ਼ਾਸਕ ਦੇ ਤੌਰ 'ਤੇ ਆਪਣਾ ਅਕਸ ਬਣਾ ਚੁੱਕੇ ਬਤਰਾ ਨੂੰ ਕੌਮਾਂਤਰੀ ਹਾਕੀ ਮਹਾਸੰਘ ਦੇ ਵੀ ਪ੍ਰਧਾਨ ਹਨ। ਬਤਰਾ ਨੂੰ ਬੁੱਧਵਾਰ ਨੂੰ ਸਵਿਟਜ਼ਰਲੈਂਡ ਦੇ ਲੁਸਾਨੇ 'ਚ ਹੋਏ ਆਈ.ਓ.ਸੀ. ਦੇ 134ਵੇਂ ਸੈਸ਼ਨ 'ਚ 62 'ਚੋਂ ਕੁਲ 58 ਵੋਟਾਂ ਨਾਲ ਆਈ.ਸੀ.ਸੀ. ਦਾ ਮੈਂਬਰ ਚੁਣਿਆ ਗਿਆ ਹੈ। 
PunjabKesari
ਡਾਕਟਰ ਬਤਰਾ ਪਹਿਲੇ ਭਾਰਤੀ ਹਨ ਜਿਨ੍ਹਾਂ ਨੂੰ ਕੌਮਾਂਤਰੀ ਹਾਕੀ ਮਹਾਸੰਘ (ਐੱਫ.ਆਈ.ਐੱਚ) ਦਾ ਪ੍ਰਧਾਨ ਚੁਣਿਆ ਗਿਆ ਹੈ। ਉਹ ਲੰਬੇ ਸਮੇਂ ਤਕ ਭਾਰਤ 'ਚ ਖੇਡ ਪ੍ਰਸ਼ਾਸਕ ਦੀ ਭੂਮਿਕਾ 'ਚ ਰਹੇ ਹਨ। ਸਮਰ ਅਤੇ ਵਿੰਟਰ ਓਲੰਪਿਕ ਅਦਾਰੇ ਦੇ ਪ੍ਰਧਾਨ ਚੁਣੇ ਜਾਣ ਵਾਲੇ ਉਹ ਪਹਿਲੇ ਭਾਰਤੀ ਹਨ। ਉਹ ਆਪਣੇ ਭਾਰਤੀ ਪ੍ਰਸ਼ਾਸਕ ਹਨ ਜੋ ਕੌਮਾਂਤਰੀ ਅਦਾਰੇ ਅਤੇ ਰਾਸ਼ਟਰੀ ਓਲੰਪਿਕ ਕਮੇਟੀ (ਐੱਨ.ਓ.ਸੀ.) ਦੇ ਸਾਂਝੇ ਤੌਰ 'ਤੇ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਹਨ। ਹਾਕੀ ਇੰਡੀਆ ਦੇ ਸਾਬਕਾ ਪ੍ਰਧਾਨ ਅਤੇ ਐੱਫ.ਆਈ.ਐੱਚ ਦੇ ਦੇ ਮੌਜੂਦਾ ਪ੍ਰਧਾਨ ਡਾ. ਬਤਰਾ ਨੂੰ ਉਨ੍ਹਾਂ ਦੀ ਇਸ ਨਵੀਂ ਕਾਮਯਾਬੀ ਲਈ ਰਾਸ਼ਟਰੀ ਹਾਕੀ ਸੰਸਥਾ ਨੇ ਵੀਰਵਾਰ ਨੂੰ ਵਧਾਈ ਦਿੱਤੀ।  


Tarsem Singh

Content Editor

Related News