ਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਨੇ ਭਾਰਤੀ ਪੈਰਾਲੰਪਿਕ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ 'ਤੇ ਦਿੱਤੀਆਂ ਵਧਾਈਆਂ

Monday, Aug 30, 2021 - 06:23 PM (IST)

ਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਨੇ ਭਾਰਤੀ ਪੈਰਾਲੰਪਿਕ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ 'ਤੇ ਦਿੱਤੀਆਂ ਵਧਾਈਆਂ

ਨਵੀਂ ਦਿੱਲੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਟੋਕੀਓ ਪੈਰਾਲੰਪਿਕ 'ਚ ਤਮਗ਼ੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਤਮਗ਼ੇ ਜਿੱਤ ਕੇ ਦੇਸ਼ ਨੂੰ ਫ਼ਖ਼ਰ ਮਹਿਸੂਸ ਕਰਾਇਆ ਹੈ। 

ਦੋ ਵਾਰ ਦੇ ਸੋਨ ਤਮਗ਼ਾ ਜੇਤੂ ਜੈਵਲਿਨ ਥ੍ਰੋਅਰ ਐਥਲੀਟ ਦਵਿੰਦਰ ਝਾਝਰੀਆ ਨੇ ਜੈਵਲਿਨ ਥ੍ਰੋਅ ਦੇ ਐੱਫ46 ਵਰਗ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਜਦਕਿ ਡਿਸਕਸ ਥ੍ਰੋਅ ਐਥਲੀਟ ਯੋਗੇਸ਼ ਕਥੂਨੀਆ ਨੇ ਆਪਣੇ ਮੁਕਾਬਲੇ 'ਚ ਦੂਜਾ ਸਥਾਨ ਹਾਸਲ ਕੀਤਾ। ਸੁੰਦਰ ਸਿੰਘ ਗੁਰਜਰ ਜੈਵਲਿਨ ਥ੍ਰੋਅ ਐੱਫ46 ਮੁਕਾਬਲੇ ਦੇ ਪਿੱਛੇ ਤੀਜੇ ਸਥਾਨ 'ਤੇ ਰਹੇ ਤੇ ਕਾਂਸੀ ਤਮਗ਼ਾ ਜਿੱਤਿਆ।  ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ 10 ਮੀਟਰ ਏਅਰ ਰਾਈਫ਼ਲ ਦੇ ਕਲਾਸ ਐਸ.ਐਚ1 'ਚ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਫਾਈਨਲ 'ਚ 249.6 ਅੰਕ ਬਣਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਤੇ ਪਹਿਲਾ ਸਥਾਨ ਹਾਸਲ ਕੀਤਾ। ਅਵਨੀ ਪੈਰਾਲੰਪਿਕ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਹੈ।

PunjabKesari

ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕੀਤਾ, "ਸਾਡੇ ਪੈਰਾਲੰਪਿਕ ਖਿਡਾਰੀਆਂ ਦੇ ਦੇਸ਼ ਲਈ ਹੋਰ ਤਮਗ਼ੇ ਜਿੱਤਣ 'ਤੇ ਖ਼ੁਸ਼ੀ ਹੋਈ। ਯੋਗੇਸ਼ ਕਥੂਨੀਆ ਨੇ ਡਿਸਕਸ ਥ੍ਰੋਅ 'ਚ ਚਾਂਦੀ ਤਮਗ਼ਾ ਜਿੱਤਿਆ, ਦਵਿੰਦਰ ਝਾਝਰੀਆ ਤੇ ਸੁੰਦਰ ਸਿੰਘ ਗੁਰਜਰ ਨੇ ਜੈਵਲਿਨ ਥ੍ਰੋਅ ਨੇ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗ਼ੇ ਜਿੱਤੇ। ਤੁਹਾਨੂੰ ਵਧਾਈ। ਹਰ ਭਾਰਤੀ ਤੁਹਾਡੀ ਸਫ਼ਲਤਾ ਦਾ ਜਸ਼ਨ ਮਨਾ ਰਿਹਾ ਹੈ।"

 

ਉਨ੍ਹਾਂ ਇਕ ਹੋਰ ਟਵੀਟ 'ਚ ਲਿਖਿਆ, "ਭਾਰਤ ਦੀ ਇਕ ਹੋਰ ਧੀ ਨੇ ਸਾਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ। ਇਤਿਹਾਸ ਰਚਣ ਤੇ ਪੈਰਾਲੰਪਿਕ 'ਚ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਬਣਨ 'ਤੇ ਅਵਨੀ ਲੇਖਰਾ ਨੂੰ ਵਧਾਈ। ਤੁਹਾਡੇ ਬੇਮਿਸਾਲ ਪ੍ਰਦਰਸ਼ਨ ਨਾਲ ਭਾਰਤ ਖ਼ੁਸ਼ ਹੈ। ਤੁਹਾਡੀ ਸ਼ਾਨਦਾਰ ਉਪਲੱਬਧੀ ਨਾਲ ਪੋਡੀਅਮ 'ਤੇ ਸਾਡਾ ਤਿਰੰਗਾ ਲਹਿਰਾਇਆ।"

ਪ੍ਰਧਾਨਮੰਤਰੀ ਮੋਦੀ ਨੇ ਵੀ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਪੈਰਾ ਖਿਡਾਰੀਆਂ ਨੂੰ ਵਧਾਈ ਦਿੱਤੀ। ਪ੍ਰਧਾਨਮੰਤਰੀ ਨੇ ਇਕ ਟਵੀਟ 'ਚ ਕਿਹਾ, "ਦਵਿੰਦਰ ਝਾਝਰੀਆ ਦਾ ਸ਼ਾਨਦਾਰ ਪ੍ਰਦਰਸ਼ਨ। ਸਾਡੇ ਸਭ ਤੋਂ ਤਜਰੇਬਕਾਰ ਖਿਡਾਰੀਆਂ 'ਚੋਂ ਇਕ ਝਾਝਰੀਆ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਉਹ ਭਾਰਤ ਨੂੰ ਲਗਾਤਾਰ ਮਾਣ ਮਹਿਸੂਸ ਕਰਾਉਂਦੇ ਰਹੇ ਹਨ। ਉਨ੍ਹਾਂ ਨੂੰ ਵਧਾਈ ਤੇ ਭਵਿੱਖ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ।"

ਉਨ੍ਹਾਂ ਇਕ ਹੋਰ ਟਵੀਟ 'ਚ ਕਿਹਾ, "ਸ਼ਾਨਦਾਰ ਪ੍ਰਦਰਸ਼ਨ ਅਵਨੀ ਲੇਖਰਾ! ਸਖ਼ਤ ਮਿਹਨਤ ਦੀ ਬਦੌਲਤ ਸੋਨ ਤਮਗ਼ਾ ਜਿੱਤਣ 'ਤੇ ਵਧਾਈ ਜਿਸ ਦੀ ਤੁਸੀਂ ਹੱਕਦਾਰ ਵੀ ਹੋ। ਕਰਮਸ਼ੀਲ ਸੁਭਾਅ ਤੇ ਨਿਸ਼ਾਨੇਬਾਜ਼ੀ ਪ੍ਰਤੀ ਜਜ਼ਬੇ ਨਾਲ ਤੁਸੀਂ ਅਜਿਹਾ ਮੁਮਕਿਨ ਕਰ ਵਿਖਾਇਆ ਹੈ।"

ਮੋਦੀ ਨੇ ਇਕ ਹੋਰ ਟਵੀਟ 'ਚ ਕਿਹਾ, "ਯੋਗੇਸ਼ ਕਥੂਨੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਦੇ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਖ਼ੁਸ਼ੀ ਹੋਈ ਹੈ। ਉਨ੍ਹਾਂ ਦੀ ਸ਼ਾਨਦਾਰ ਸਫਲਤਾ ਉੱਭਰਦੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਨੂੰ ਵਧਾਈ। ਭਵਿੱਖ ਦੇ ਲਈ ਸ਼ੁਭਕਾਮਨਾਵਾਂ। "


author

Tarsem Singh

Content Editor

Related News