ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਲੋ ਇੰਡੀਆ ਸਰਦ ਰੁੱਤ ਖੇਡਾਂ ਦਾ ਕੀਤਾ ਉਦਘਾਟਨ

2/27/2021 10:04:38 AM

ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਲਮਰਗ ਵਿਚ ਦੂਜੀਆਂ ਖੇਲੋ ਇੰਡੀਆ ਸਰਦ ਰੁੱਤ ਖੇਡਾਂ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਨੂੰ ਸਰਦਰੁੱਤ ਖੇਡਾਂ ਦਾ ਗੜ੍ਹ ਬਣਾਉਣ ਦੀ ਦਿਸ਼ਾ ਵਿਚ ਇਹ ਅਹਿਮ ਕਦਮ ਹੈ। 2 ਮਾਰਚ ਤਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ 27 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖਿਡਾਰੀ ਹਿੱਸਾ ਲੈਣਗੇ।

ਮੋਦੀ ਨੇ ਵਰਚੂਅਲ ਸੰਬੋਧਨ ਵਿਚ ਕਿਹਾ,‘‘ਇਹ ਕੌਮਾਂਤਰੀ ਸਰਦ ਰੁੱਤ ਖੇਡਾਂ ਵਿਚ ਭਾਰਤ ਦੀ ਸ਼ਾਨਦਾਰ ਹਾਜ਼ਰੀ ਦਰਜ ਕਰਵਾਉਣ ਵਿਚ ਵੱਡਾ ਕਦਮ ਹੈ।’’ ਉਨ੍ਹਾਂ ਕਿਹਾ ਕਿ ਗੁਲਮਰਗ ਵਿਚ ਹੋ ਰਹੀਆਂ ਇਹ ਖੇਡਾਂ ਦਿਖਾਉਂਦੀਆਂ ਹਨ ਕਿ ਜੰਮੂ-ਕਸ਼ਮੀਰ ਸ਼ਾਂਤੀ ਤੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਣ ਲਈ ਕਿੰਨਾ ਤਤਪਰ ਹੈ। ਇਹ ਖੇਡਾਂ ਜੰਮੂ-ਕਸ਼ਮੀਰ ਵਿਚ ਇਕ ਨਵਾਂ ਖੇਡ ਵਾਤਾਵਰਣ ਵਿਕਸਤ ਕਰਨ ਵਿਚ ਮਦਦ ਕਰੇਗਾ। ਜੰਮੂ ਤੇ ਸ੍ਰੀਨਗਰ ਵਿਚ ਦੋ ਖੇਲੋ ਇੰਡੀਆ ਕੇਂਦਰ ਤੇ 20 ਜ਼ਿਲਿਆ ਵਿਚ ਖੇਲੋ ਇੰਡੀਆ ਕੇਂਦਰ ਨੌਜਵਾਨ ਖਿਡਾਰੀਆਂ ਲਈ ਬਹੁਤ ਵੱਡੀਆਂ ਸਹੂਲਤਾਂ ਹਨ। ਅਜਿਹੇ ਕੇਂਦਰ ਦੇਸ਼ ਭਰ ਦੇ ਹਰ ਜ਼ਿਲੇ ਵਿਚ ਖੋਲੇ ਜਾ ਰਹੇ ਹਨ। ’’


cherry

Content Editor cherry