ਨਾਪੋਲੀ ਨੇ ਖੇਡਿਆ ਡਰਾਅ, ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਝਟਕਾ

02/18/2019 10:53:51 AM

ਮਿਲਾਨ : ਨਾਪੋਲੀ ਦੀ ਖਿਤਾਬ ਦੀਆਂ ਉਮੀਦਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਟੀਮ ਨੇ ਸਿਰੀ ਏ ਫੁੱਟਬਾਲ ਟੂਰਨਾਮੈਂਟ ਵਿਚ ਟੋਰਿਨਾ ਖਿਲਾਫ ਗੋਲ ਰਹਿਤ ਡਰਾਅ ਖੇਡਿਆ। ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਚਲ ਰਹੇ ਨਾਪੋਲੀ ਨੇ ਪਿਛਲੇ 4 ਮੈਚਾਂ ਵਿਚ ਤੀਜਾ ਡਰਾਅ ਖੇਡਿਆ ਹੈ। ਹੁਣ ਉਸ ਦੇ ਅਤੇ ਚੋਟੀ 'ਤੇ ਚਲ ਰਹੇ ਸਾਬਕਾ ਚੈਂਪੀਅਨ ਯੁਵੈਂਟਸ ਵਿਚਾਲੇ 13 ਅੰਕਾ ਦਾ ਫਰਕ ਹੈ। ਇਸ ਡਰਾਅ ਨਾਲ ਨਾਪੋਲੀ ਦੀ ਖਿਤਾਬ ਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ। ਨਾਪੋਲੀ ਦੇ 24 ਮੈਚਾਂ ਵਿਚ 53 ਅੰਕ ਹਨ ਜਦਕਿ ਯੁਵੈਂਟਸ ਇੰਨੇ ਹੀ ਮੈਚਾਂ ਵਿਚ 66 ਅੰਕ ਬਟੋਰ ਕੇ ਚੋਟੀ 'ਤੇ ਚਲ ਰਿਹਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇਕ ਹੋਰ ਮੈਚ ਮੈਚ ਰਾਦਜਾ ਨੇਨਗੋਲਾਨ ਦੇ ਗੋਲੀ ਦੀ ਬਦੌਲਤ ਇੰਟਰ ਮਿਲਾਨ ਨੇ ਸੇਂਪਡੋਰਿਆ ਖਿਲਾਫ 2-1 ਦੀ ਜਿੱਤ ਨਾਲ ਤੀਜੇ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਇੰਟਰ ਮਿਲਾਨ ਦੇ 24 ਮੈਚਾਂ ਵਿਚ 46 ਅੰਕ ਹਨ।


Related News