ਨੇਪੋਲੀ ਨੇ ਚੈਂਪੀਅਨਜ਼ ਲੀਗ ''ਚ ਲਿਵਰਪੂਲ ਨੂੰ 4-1 ਨਾਲ ਹਰਾਇਆ

Thursday, Sep 08, 2022 - 06:05 PM (IST)

ਨੇਪੋਲੀ ਨੇ ਚੈਂਪੀਅਨਜ਼ ਲੀਗ ''ਚ ਲਿਵਰਪੂਲ ਨੂੰ 4-1 ਨਾਲ ਹਰਾਇਆ

ਨੇਪਲਜ਼, (ਏਜੰਸੀਆਂ)- ਨੇਪੋਲੀ ਨੇ ਬੁੱਧਵਾਰ ਨੂੰ ਚੈਂਪੀਅਨਜ਼ ਲੀਗ ਫੁੱਟਬਾਲ 'ਚ ਪਿਛਲੇ ਸੀਜ਼ਨ ਦੇ ਉਪ ਜੇਤੂ ਲਿਵਰਪੂਲ 'ਤੇ 4-1 ਨਾਲ ਆਸਾਨ ਜਿੱਤ ਦਰਜ ਕੀਤੀ। ਗਰੁੱਪ ਦੇ ਪਹਿਲੇ ਦੌਰ ਦੇ ਮੈਚ ਵਿੱਚ ਨੇਪੋਲੀ ਨੇ ਪਹਿਲੇ ਹਾਫ ਵਿੱਚ ਤਿੰਨ ਅਤੇ ਦੂਜੇ ਹਾਫ ਵਿੱਚ ਇੱਕ ਗੋਲ ਕੀਤਾ। ਪਿਓਟਰ ਜ਼ੀਲਿਨਸਕੀ ਨੇ ਪੈਨਲਟੀ ਸਪਾਟ ਤੋਂ ਨੈਪੋਲੀ ਨੂੰ ਬੜ੍ਹਤ ਦਿਵਾਈ, ਇਸ ਤੋਂ ਬਾਅਦ  ਆਂਦਰੇ ਫਰੈਂਕ ਜ਼ੇਮਬੋ ਐਨਗੁਇਸਾ ਨੇ ਟੀਮ ਦੀ ਲੀਡ ਦੁੱਗਣੀ ਕਰ ਦਿੱਤੀ। 

ਐਟਲੇਟਿਕੋ ਮੈਡਰਿਡ ਦੇ ਕੋਚ ਡਿਏਗੋ ਸਿਮਿਓਨ ਦੇ ਪੁੱਤਰ ਜਿਓਵਾਨੀ ਸਿਮਿਓਨ ਨੇ ਬਦਲਵੇਂ ਖਿਡਾਰੀ ਵਜੋਂ ਮੈਦਾਨ 'ਤੇ ਉਤਰਦਿਆਂ ਨੇਪਾਲੀ ਟੀਮ ਨੂੰ 3-0 ਨਾਲ ਅੱਗੇ ਕਰ ਦਿੱਤਾ। ਹਾਫ ਟਾਈਮ ਦੇ ਦੋ ਮਿੰਟ ਬਾਅਦ ਜ਼ੀਲਿਨਸਕੀ ਨੇ ਇੱਕ ਹੋਰ ਗੋਲ ਕਰਕੇ ਨੇਪੋਲੀ ਨੂੰ 4-0 ਦੀ ਬੜ੍ਹਤ ਦਿਵਾਈ। ਲਿਵਰਪੂਲ ਲਈ ਮੈਚ ਦਾ ਇਕਲੌਤਾ ਗੋਲ ਲੁਈ ਡਿਆਜ਼ ਨੇ 49ਵੇਂ ਮਿੰਟ ਵਿੱਚ ਕੀਤਾ। ਲਿਵਰਪੂਲ ਦੀ ਨੇਪਲਜ਼ ਦੇ ਸਟੇਡੀਓ ਡਿਏਗੋ ਅਰਮਾਂਡੋ ਮਾਰਾਡੋਨਾ ਵਿੱਚ ਚਾਰ ਮੈਚਾਂ ਵਿੱਚ ਚੌਥੀ ਹਾਰ ਹੈ।


author

Tarsem Singh

Content Editor

Related News