ਸੀਰੀ ਏ ਵਿੱਚ ਨਪੋਲੀ ਦੀ ਲਗਾਤਾਰ ਦਸਵੀਂ ਜਿੱਤ
Wednesday, Nov 09, 2022 - 06:27 PM (IST)

ਰੋਮ (ਭਾਸ਼ਾ)- ਆਪਣੇ ਸਰਵੋਤਮ ਖਿਡਾਰੀ ਕਵਿਚਾ ਕੁਆਰਟਸ਼ੇਲੀਆ ਦੇ ਬਿਨਾਂ ਵੀ ਨਪੋਲੀ ਨੇ ਐਂਪੋਲੀ ਨੂੰ ਇਟਾਲੀਅਨ ਫੁਟਬਾਲ ਲੀਗ ਵਿੱਚ 2.0 ਨਾਲ ਹਰਾਉਣ ਤੋਂ ਬਾਅਦ ਲਗਾਤਾਰ ਦਸਵੀਂ ਜਿੱਤ ਦਰਜ ਕੀਤੀ। ਨਪੋਲੀ ਦੇ ਹੁਣ ਮੌਜੂਦਾ ਚੈਂਪੀਅਨ ਏਸੀ ਮਿਲਾਨ ਨਾਲੋਂ ਅੱਠ ਅੰਕ ਵੱਧ ਹੋ ਗਏ ਹਨ। ਮਿਲਾਨ ਨੂੰ ਕ੍ਰੀਮੋਨੇਸ ਨੇ ਗੋਲ ਰਹਿਤ ਡਰਾਅ 'ਤੇ ਰੋਕਿਆ। ਇਸ ਜਿੱਤ ਨਾਲ ਹੀ ਨਪੋਲੀ ਦੀ ਐਂਪੋਲੀ ਖਿਲਾਫ ਪਿਛਲੇ ਤਿੰਨ ਮੈਚਾਂ ਵਿੱਚ ਹਾਰ ਦਾ ਸਿਲਸਿਲਾ ਵੀ ਖ਼ਤਮ ਹੋ ਗਿਆ। ਉਡਿੰਸੇ ਅਤੇ ਸਪੇਜਿਆ ਨੇ ਵੀ 1.1 ਨਾਲ ਡਰਾਅ ਖੇਡਿਆ।