ਨਾਓਮੀ ਓਸਾਕਾ ਨੇ ਵਾਪਸੀ ''ਤੇ ਜਿੱਤ ਦਰਜ ਕੀਤੀ

Wednesday, Aug 03, 2022 - 02:18 PM (IST)

ਨਾਓਮੀ ਓਸਾਕਾ ਨੇ ਵਾਪਸੀ ''ਤੇ ਜਿੱਤ ਦਰਜ ਕੀਤੀ

ਸੈਨ ਜੋਸ, (ਏਜੰਸੀ)-  ਮਈ ਤੋਂ ਬਾਅਦ ਪਹਿਲੀ ਵਾਰ ਖੇਡ ਰਹੀ ਚਾਰ ਵਾਰ ਦੀ ਗ੍ਰੈਂਡ ਸਲੈਮ ਜੇਤੂ ਨਾਓਮੀ ਓਸਾਕਾ ਨੇ ਮੁਬਾਡਾਲਾ ਸਿਲੀਕਾਨ ਵੈਲੀ ਕਲਾਸਿਕ ਟੈਨਿਸ ਟੂਰਨਾਮੈਂਟ 'ਚ ਝੇਂਗ ਕਿਨਵੇਨ ਨੂੰ 6-4, 3-6, 6-1 ਨਾਲ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ। । ਓਸਾਕਾ ਨੇ ਯੂ. ਐਸ. ਓਪਨ ਦੀ ਤਿਆਰੀ ਲਈ ਖੇਡੇ ਜਾ ਰਹੇ ਇਸ ਹਾਰਡਕੋਰਟ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ 11 ਐੱਸ ਲਗਾਏ ਅਤੇ ਅੱਠ ਵਿੱਚੋਂ ਸੱਤ ਬ੍ਰੇਕ ਪੁਆਇੰਟ ਬਚਾਏ। 

ਇਹ ਵੀ ਪੜ੍ਹੋ : ਮਲਿਕਾ ਹਾਂਡਾ ਦੇ ਸੁਫ਼ਨਿਆਂ ਨੂੰ ਪਵੇਗਾ ਬੂਰ, ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਦਿੱਤਾ ਇਹ ਭਰੋਸਾ

ਓਸਾਕਾ ਨੇ 2018 ਅਤੇ 2020 ਵਿੱਚ ਯੂ. ਐਸ. ਓਪਨ ਜਿੱਤਿਆ ਸੀ। ਸਾਬਕਾ ਵਿਸ਼ਵ ਨੰਬਰ ਇੱਕ ਖਿਡਾਰੀ ਓਸਾਕਾ ਦਾ ਅਗਲਾ ਮੁਕਾਬਲਾ ਕੋਕੋ ਗੋਫ ਨਾਲ ਹੋਵੇਗਾ, ਜਿਸ ਨੇ ਇੱਕ ਹੋਰ ਮੈਚ ਵਿੱਚ ਅਨਹੇਲਿਨਾ ਕਾਲਿਨੀਨਾ ਨੂੰ 6-0, 6-1 ਨਾਲ ਹਰਾਇਆ ਸੀ। ਯੂ. ਐਸ. ਓਪਨ 'ਚ 2019 ਦੀ ਚੈਂਪੀਅਨ ਬਿਆਂਕਾ ਐਂਦ੍ਰੀਸਕੂ ਹਾਲਾਂਕਿ ਸ਼ੈਲਬੀ ਰੋਜਰਸ ਤੋਂ 6-4, 6-2 ਨਾਲ ਹਾਰ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News