ਨਾਨਕਸਰ ਕਬੱਡੀ ਕਲੱਬ ਨੇ ਜਿੱਤਿਆ ਕਬੱਡੀ ਟੂਰਨਾਮੈਂਟ

Sunday, Apr 07, 2019 - 01:34 PM (IST)

ਨਾਨਕਸਰ ਕਬੱਡੀ ਕਲੱਬ ਨੇ ਜਿੱਤਿਆ ਕਬੱਡੀ ਟੂਰਨਾਮੈਂਟ

ਕਾਹਨੂਵਾਨ— ਗੁਰੂਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਲੋਕਲ ਪ੍ਰਬੰਧਕ ਕਮੇਟੀ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਯੂਥ ਸਪੋਰਟਸ ਕਲੱਬ ਚੱਕ ਸ਼ਰੀਫ ਵੱਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈ. ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੌਮਾਂਤਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਦਾ ਉਦਘਾਟਨ ਪਿੰਡ ਦੇ ਸਰਪੰਚ ਰੂਪ ਸਿੰਘ ਨੇ ਕੀਤਾ। ਮੁੱਖ ਮਹਿਮਾਨ ਦੇ ਰੂਪ 'ਚ ਜ਼ਿਲਾ ਪਰਿਸ਼ਦ ਦੇ ਮੈਂਬਰ ਠਾਕੁਰ ਬਲਰਾਜ ਸਿੰਘ ਅਤੇ ਭੁਪਿੰਦਰ ਸਿੰਘ ਵੀ ਹਾਜ਼ਰ ਸਨ। ਟੂਰਨਾਮੈਂਟ 'ਚ ਅੱਠ ਦੇ ਕਰੀਬ ਕੌਮਾਂਤਰੀ ਕਬੱਡੀ ਟੀਮਾਂ ਨੇ ਹਿੱਸਾ ਲਿਆ। ਓਪਨ ਕਬੱਡੀ ਮੁਕਾਬਲਾ ਕੌਮਾਂਤਰੀ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਨੇ ਜਿੱਤਿਆ। ਉਸ ਨੇ ਜੋਬਨ ਕਬੱਡੀ ਕਲੱਬ ਯੂ.ਐੱਸ.ਏ. ਨੂੰ ਹਰਾ ਕੇ 51 ਹਜ਼ਾਰ ਰੁਪਏ ਨਕਦ ਰਾਸ਼ੀ ਅਤੇ ਫਾਈਨਲ ਟਰਾਫੀ 'ਤੇ ਕਬਜ਼ਾ ਜਮਾਇਆ।


Related News