ਟੈਸਟ ਕ੍ਰਿਕਟ ''ਚ 142 ਸਾਲ ਬਾਅਦ ਹੋਵੇਗਾ ਇਹ ਵੱਡਾ ਬਦਲਾਅ, ਏਸ਼ੇਜ ਸੀਰੀਜ਼ ਨਾਲ ਹੋਵੇਗੀ ਸ਼ੁਰੂਆਤ

03/20/2019 6:41:48 PM

ਸਪੋਰਟਸ ਡੈਸਕ : ਇੰਟਰਨੈਸ਼ਨਲ ਟੈਸਟ ਕ੍ਰਿਕਟ 'ਚ ਇਕ ਅਜਿਹਾ ਬਦਲਾਅ ਹੋਣ ਵਾਲਾ ਹੈ ਜੋ ਕ੍ਰਿਕਟ ਦੇ 142 ਸਾਲ ਪੁਰਾਣੇ ਇਤਿਹਾਸ ਨੂੰ ਬਦਲ ਦੇਵੇਗਾ। ਇਸ ਸਾਲ ਅਗਸਤ 'ਚ ਆਸਟ੍ਰੇਲੀਆ ਤੇ ਇੰਗਲੈਂਡ ਦੇ ਵਿਚਕਾਰ ਹੋਣ ਵਾਲੀ ਏਸ਼ੇਜ ਟੈਸਟ ਸੀਰੀਜ਼ 'ਚ ਜਦੋਂ ਖਿਡਾਰੀ ਮੈਦਾਨ 'ਚ ਉਤਰਣਗੇ ਤਾਂ ਉਨ੍ਹਾਂ ਦੀ ਜਰਸੀ 'ਤੇ ਨਾਂ ਤੇ ਨੰਬਰ ਵੀ ਲਿੱਖਿਆ ਹੋਵੇਗਾ। ਇਹ ਪਹਿਲਾ ਮੌਕਾ ਹੋਵੇਗਾ ਜਦ ਟੈਸਟ ਕ੍ਰਿਕਟ 'ਚ ਵਨ ਡੇ ਮੈਚਾਂ ਦੀ ਤਰਜ 'ਤੇ ਇਹ ਇਸਤੇਮਾਲ ਕੀਤਾ ਜਾਵੇਗਾ। ਫਿਲਹਾਲ ਟੈਸਟ ਮੈਚ 'ਚ ਖਿਡਾਰੀ ਸਾਦੀ ਸਫੈਦ ਕਿੱਟ ਪਹਿਣ ਕੇ ਹੀ ਮੈਦਾਨ 'ਤੇ ਉਤਰਦੇ ਹਨ।

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ) ਟੈਸਟ ਕ੍ਰਿਕਟ ਦੀ ਲੋਕਪ੍ਰਿਅਤਾ ਨੂੰ ਹੋਰ ਜ਼ਿਆਦਾ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਇਹ ਬਦਲਾਅ ਵੀ ਇਸ ਦਾ ਹੀ ਹਿੱਸਾ ਹੈ। ਫਿਲਹਾਲ ਟੈਸਟ ਕਿੱਟ 'ਤੇ ਨਾਂ ਤੇ ਨੰਬਰ ਦਾ ਇਸਤੇਮਾਲ ਏਸ਼ੇਜ ਲਈ ਹੀ ਕੀਤਾ ਜਾਵੇਗਾ। ਪਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਟੈਸਟ ਮੈਚਾਂ 'ਚ ਵੀ ਅਜਿਹਾ ਹੀ ਦੇਖਣ ਨੂੰ ਮਿਲੇ।PunjabKesari
ਟੈਸਟ ਜਰਸੀ 'ਤੇ ਨਾਂ-ਨੰਬਰ ਕੁਝ-ਕੁਝ ਕਾਊਂਟੀ ਕ੍ਰਿਕਟ ਦੀ ਤਰ੍ਹਾਂ ਤੋਂ ਲਿੱਖੇ ਜਾਣਗੇ। ਕਾਊਂਟੀ 'ਚ 2003 ਤੋਂ ਸਫੈਦ ਜਰਸੀ 'ਤੇ ਖਿਡਾਰੀਆਂ ਦੇ ਨਾਂ-ਨੰਬਰ ਲਿਖੇ ਜਾ ਰਹੇ ਹਨ। ਗੌਰ ਹੋ ਕਿ ਇੰਗਲੈਂਡ ਤੇ ਆਸਟ੍ਰੇਲੀਆ ਦੇ ਵਿਚਕਾਰ 1882 ਤੋਂ ਇਤਿਹਾਸਕ ਏਸ਼ੇਜ ਸੀਰੀਜ਼ ਖੇਡੀ ਜਾ ਰਹੀ ਹੈ ਤੇ ਪਿੱਛਲਾ ਏਸ਼ੇਜ 2017 'ਚ ਆਸਟ੍ਰੇਲੀਆ ਨੇ ਜਿੱਤਿਆ ਸੀ। ਇਸ ਤੋਂ ਪਹਿਲੇ ਵਨ ਡੇ ਦੀ ਤਰ੍ਹਾਂ ਹੀ ਟੈਸਟ ਕ੍ਰਿਕਟ 'ਚ ਵੀ ਨੋ-ਬਾਲ 'ਤੇ ਫ੍ਰੀ ਹਿੱਟ ਦਿੱਤੇ ਜਾਣ ਦਾ ਸੁਝਾਅ ਦਿੱਤਾ ਗਿਆ ਸੀ।


Related News