ਨਮਨ ਧੀਰ ਦਾ ਇਤਿਹਾਸਕ ਕਾਰਨਾਮਾ! ਯੁਵਰਾਜ ਸਿੰਘ ਦਾ 19 ਸਾਲ ਪੁਰਾਣਾ ਰਿਕਾਰਡ ਕੀਤਾ ਚਕਨਾਚੂਰ

Sunday, Oct 18, 2026 - 04:00 PM (IST)

ਨਮਨ ਧੀਰ ਦਾ ਇਤਿਹਾਸਕ ਕਾਰਨਾਮਾ! ਯੁਵਰਾਜ ਸਿੰਘ ਦਾ 19 ਸਾਲ ਪੁਰਾਣਾ ਰਿਕਾਰਡ ਕੀਤਾ ਚਕਨਾਚੂਰ

ਬੈਂਗਲੁਰੂ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਗਿਆ ਪੰਜਵਾਂ ਅਤੇ ਫੈਸਲਾਕੁੰਨ ਟੀ-20 ਮੁਕਾਬਲਾ ਭਾਵੇਂ ਮੀਂਹ ਕਾਰਨ ਰੱਦ ਹੋ ਗਿਆ ਅਤੇ ਲੜੀ 2-2 ਦੀ ਬਰਾਬਰੀ 'ਤੇ ਖ਼ਤਮ ਹੋਈ, ਪਰ ਇਸ ਮੈਚ ਵਿੱਚ ਭਾਰਤੀ ਆਲਰਾਊਂਡਰ ਨਮਨ ਧੀਰ ਨੇ ਆਪਣੇ ਬੱਲੇ ਨਾਲ ਨਵਾਂ ਇਤਿਹਾਸ ਰਚ ਦਿੱਤਾ। 26 ਸਾਲਾ ਨਮਨ ਧੀਰ ਨੇ ਮਹਿਜ਼ 6 ਗੇਂਦਾਂ ਵਿੱਚ 400 ਦੇ ਸਟ੍ਰਾਈਕ ਰੇਟ ਨਾਲ ਨਾਬਾਦ 24 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ।

6 ਗੇਂਦਾਂ 'ਚ ਜੜੇ 3 ਛੱਕੇ ਅਤੇ 1 ਚੌਕਾ
ਭਾਰਤੀ ਪਾਰੀ ਦੇ 7ਵੇਂ ਓਵਰ ਵਿੱਚ ਬੱਲੇਬਾਜ਼ੀ ਕਰਨ ਉਤਰੇ ਨਮਨ ਧੀਰ ਨੇ ਮੈਦਾਨ 'ਤੇ ਆਉਂਦੇ ਹੀ ਆਕ੍ਰਾਮਕ ਰੂਪ ਧਾਰਨ ਕਰ ਲਿਆ। ਉਨ੍ਹਾਂ ਨੇ 1 ਚੌਕੇ ਅਤੇ 3 ਗਗਨਚੁੰਬੀ ਛੱਕਿਆਂ ਦੀ ਮਦਦ ਨਾਲ ਮਹਿਜ਼ 6 ਗੇਂਦਾਂ 'ਚ 24 ਦੌੜਾਂ ਠੋਕ ਦਿੱਤੀਆਂ। ਇਸ ਦੇ ਨਾਲ ਹੀ ਉਹ ਟੀ-20 ਅੰਤਰਰਾਸ਼ਟਰੀ ਵਿੱਚ ਘੱਟੋ-ਘੱਟ 5 ਗੇਂਦਾਂ ਖੇਡ ਕੇ ਸਭ ਤੋਂ ਵੱਧ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ।

ਯੁਵਰਾਜ ਸਿੰਘ ਦਾ 19 ਸਾਲ ਪੁਰਾਣਾ ਰਿਕਾਰਡ ਕੀਤਾ ਚਕਨਾਚੂਰ
ਇਸ ਪਾਰੀ ਨਾਲ ਨਮਨ ਨੇ ਸਾਬਕਾ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਦਾ 19 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ, ਜਿਨ੍ਹਾਂ ਨੇ 2007 ਟੀ-20 ਵਿਸ਼ਵ ਕੱਪ ਵਿੱਚ ਇੰਗਲੈਂਡ ਖਿਲਾਫ਼ 16 ਗੇਂਦਾਂ 'ਚ 362.50 ਦੇ ਸਟ੍ਰਾਈਕ ਰੇਟ ਨਾਲ 58 ਦੌੜਾਂ ਬਣਾਈਆਂ ਸਨ। ਇਸ ਸੂਚੀ ਵਿੱਚ ਦਿਨੇਸ਼ ਕਾਰਤਿਕ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਨੇ 2018 ਨਿਦਾਹਾਸ ਟ੍ਰਾਫ਼ੀ ਫਾਈਨਲ ਵਿੱਚ ਬੰਗਲਾਦੇਸ਼ ਖਿਲਾਫ਼ 8 ਗੇਂਦਾਂ 'ਤੇ 362.50 ਦੇ ਸਟ੍ਰਾਈਕ ਰੇਟ ਨਾਲ 29 ਦੌੜਾਂ ਬਣਾਈਆਂ ਸਨ।

ਮੀਂਹ ਨੇ ਵਿਗਾੜਿਆ ਮੈਚ ਦਾ ਮਜ਼ਾ
ਮੀਂਹ ਕਾਰਨ ਇਹ ਮੈਚ 9-9 ਓਵਰਾਂ ਦਾ ਕਰ ਦਿੱਤਾ ਗਿਆ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਈਸ਼ਾਨ ਕਿਸ਼ਨ ਦੀਆਂ 30 ਦੌੜਾਂ ਅਤੇ ਨਮਨ ਧੀਰ ਦੀ ਪਾਰੀ ਦੀ ਬਦੌਲਤ 7.4 ਓਵਰਾਂ ਵਿੱਚ 5 ਵਿਕਟਾਂ 'ਤੇ 118 ਦੌੜਾਂ ਬਣਾ ਲਈਆਂ ਸਨ, ਪਰ ਦੁਬਾਰਾ ਮੀਂਹ ਸ਼ੁਰੂ ਹੋਣ ਕਰਕੇ ਮੈਚ ਰੱਦ ਕਰਨਾ ਪਿਆ। ਇਸ ਨਾਲ ਘਰੇਲੂ ਮੈਦਾਨ 'ਤੇ ਲਗਾਤਾਰ 12 ਦੁਵੱਲੀਆਂ ਲੜੀਆਂ ਜਿੱਤਣ ਦਾ ਭਾਰਤ ਦਾ 4 ਸਾਲ ਪੁਰਾਣਾ ਸਿਲਸਿਲਾ ਰੁਕ ਗਿਆ।

ਲੜੀ ਵਿੱਚ ਨਮਨ ਦਾ ਪ੍ਰਦਰਸ਼ਨ
ਇਸੇ ਸਾਲ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਨਮਨ ਧੀਰ ਨੇ ਇਸ ਲੜੀ ਦੇ 5 ਮੈਚਾਂ ਵਿੱਚ ਕੁੱਲ 38 ਦੌੜਾਂ ਬਣਾਈਆਂ ਅਤੇ 5 ਵਿਕਟਾਂ ਵੀ ਹਾਸਲ ਕੀਤੀਆਂ। ਉਹ ਭਾਰਤ ਲਈ ਹੁਣ ਤੱਕ 3 ਵਨਡੇ ਅਤੇ 5 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ।


author

Tarsem Singh

Content Editor

Related News