ਸ਼ਾਈ ਹੋਪ ਨੂੰ ਰੋਕਣ ਦੀ ਯੋਜਨਾ ਰਹੀ ਸਫ਼ਲ, ਨਤੀਜੇ ਤੋਂ ਖੁਸ਼ ਹਾਂ: ਅਰਸ਼ਦੀਪ ਸਿੰਘ

Monday, Oct 12, 2026 - 04:53 PM (IST)

ਸ਼ਾਈ ਹੋਪ ਨੂੰ ਰੋਕਣ ਦੀ ਯੋਜਨਾ ਰਹੀ ਸਫ਼ਲ, ਨਤੀਜੇ ਤੋਂ ਖੁਸ਼ ਹਾਂ: ਅਰਸ਼ਦੀਪ ਸਿੰਘ

ਇੰਦੌਰ : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੂੰ ਰੋਕਣ ਲਈ ਬਣਾਈ ਗਈ ਖਾਸ ਰਣਨੀਤੀ ਮੈਦਾਨ 'ਤੇ ਪੂਰੀ ਤਰ੍ਹਾਂ ਸਫ਼ਲ ਰਹੀ। ਭਾਰਤ ਨੇ ਤੀਜੇ ਟੀ-20 ਮੈਚ ਵਿੱਚ ਵੈਸਟਇੰਡੀਜ਼ ਨੂੰ 14 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ।

ਇਸ ਮੁਕਾਬਲੇ ਵਿੱਚ ਅਰਸ਼ਦੀਪ ਨੇ 4 ਓਵਰਾਂ ਵਿੱਚ 44 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ, ਜਿਸ ਵਿੱਚ ਹੋਪ (5) ਅਤੇ ਸ਼ੇਰਫੇਨ ਰਦਰਫ਼ੋਰਡ (32) ਦੀਆਂ ਅਹਿਮ ਵਿਕਟਾਂ ਸ਼ਾਮਲ ਸਨ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 223 ਦੌੜਾਂ ਬਣਾਈਆਂ ਸਨ। ਅਰਸ਼ਦੀਪ ਨੇ ਇਸ ਜਿੱਤ ਦਾ ਸਿਹਰਾ ਕੋਚਿੰਗ ਸਟਾਫ਼ ਅਤੇ ਪੂਰੀ ਗੇਂਦਬਾਜ਼ੀ ਇਕਾਈ, ਵਿਸ਼ੇਸ਼ ਤੌਰ 'ਤੇ ਮਯੰਕ ਯਾਦਵ ਦੀ ਕਿਫ਼ਾਇਤੀ ਗੇਂਦਬਾਜ਼ੀ ਨੂੰ ਦਿੱਤਾ। ਉਨ੍ਹਾਂ ਟੀਮ ਦੇ ਡਰੈਸਿੰਗ ਰੂਮ ਦੇ ਵਧੀਆ ਮਾਹੌਲ ਦੀ ਵੀ ਸ਼ਲਾਘਾ ਕੀਤੀ।


author

Tarsem Singh

Content Editor

Related News