ਨਡਾਲ ਦੀ ਡੇਵਿਸ ਕੱਪ ਕੁਆਟਰ ਫਾਈਨਲ ਟੀਮ ''ਚ ਵਾਪਸੀ
Tuesday, Mar 27, 2018 - 09:47 PM (IST)

ਨਵੀਂ ਦਿੱਲੀ— ਵਿਸ਼ਵ ਦੇ ਨੰਬਰ 2 ਖਿਡਾਰੀ ਰਾਫੇਲ ਨਡਾਲ ਨੂੰ ਅਗਲੇ ਮਹੀਨੇ ਵੇਲੇਂਸ਼ੀਆ 'ਚ ਜਰਮਨੀ ਖਿਲਾਫ ਡੇਵਿਸ ਕੱਪ ਵਿਸ਼ਵ ਗਰੁੱਪ ਕੁਆਟਰ ਫਾਈਨਲ ਦੇ ਲਈ ਸਪੇਨ ਦੀ ਰਾਸ਼ਟਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। 31 ਸਾਲ ਦੇ ਨਡਾਲ ਨੇ 5 ਵਾਰ ਜੇਤੂ ਸਪੇਨ ਨੂੰ ਸਾਲ 2016 'ਚ ਭਾਰਤ 'ਚ ਜਿੱਤ ਦੇ ਨਾਲ ਵਿਸ਼ਵ ਗਰੁੱਪ 'ਚ ਵਾਪਸੀ ਦੀ ਮਦਦ ਕੀਤੀ ਸੀ।
ਪਰ ਉਸ ਤੋਂ ਬਾਅਦ ਉਹ ਸਪੇਨ ਦੀ ਰਾਸ਼ਟਰੀ ਟੀਮ 'ਚ ਨਹੀਂ ਖੇਡੇ। ਨਡਾਲ ਨੂੰ ਕਪਤਾਨ ਸਰਜੋਈ ਬਰੂਗੁਏਰਾ ਦੇ ਨਾਲ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਉਸ ਤੋਂ ਇਲਾਵਾ ਪਾਬਲੋ ਕਾਰੀਨੋ ਬੁਸਤਾ, ਰਾਬਰਟੋ ਬਤਿਸਤਾ ਅਗੁਤ, ਡੇਵਿਡ ਫੇਰਰ ਤੇ ਫੇਲਿਸੀਆਨੋ ਲੋਪੇਕਾ ਵਰਗੇ ਮਜ਼ਬੂਤ ਖਿਡਾਰੀਆਂ ਨੂੰ ਡੇਵਿਸ ਕੱਪ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
16 ਵਾਰ ਦੇ ਗ੍ਰੈਂਡ ਸਲੇਮ ਚੈਂਪੀਅਨ ਨਡਾਲ ਜਨਵਰੀ 'ਚ ਆਸਟਰੇਲੀਆ ਓਪਨ ਦੇ ਕੁਆਟਰ ਫਾਈਨਲ 'ਚ ਪਹੁੰਚਣ ਤੋਂ ਬਾਅਦ ਸੱਟ ਦੇ ਕਾਰਨ ਹੱਟ ਗਏ ਸੀ। ਉਹ ਫਿਰ ਫਰਵਰੀ 'ਚ ਮੈਕਸੀਕੋ ਓਪਨ 'ਚ ਵੀ ਨਹੀਂ ਖੇਡੇ ਸਨ ਤੇ ਲਗਾਤਾਰ 5 ਟੂਰਨਾਮੈਂਟ ਤੋਂ ਬਾਹਰ ਰਹੇ। ਡੇਵਿਸ ਕੱਪ ਕੁਆਟਰ ਫਾਈਨਲ 6 ਤੋਂ 8 ਅਪ੍ਰੈਲ ਤਕ ਖੇਡਿਆ ਜਾਣਾ ਹੈ।