ਨਡਾਲ ਨੇ ਜੋਕੋਵਿਚ ਨੂੰ ਹਰਾ ਕੇ 13ਵਾਂ ਫ੍ਰੈਂਚ ਓਪਨ ਖਿਤਾਬ ਜਿੱਤਿਆ
Sunday, Oct 11, 2020 - 09:58 PM (IST)
ਪੈਰਿਸ- ਰਫੇਲ ਨਡਾਲ ਨੇ ਐਤਵਾਰ ਨੂੰ ਨੋਵਾਕ ਜੋਕੋਵਿਚ ਨੂੰ ਇਕਪਾਸੜ ਮੁਕਾਬਲੇ 'ਚ 6-0, 6-2, 7-5 ਨਾਲ ਹਰਾ ਕੇ 13ਵੀਂ ਬਾਰ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਕੇ ਆਪਣੇ ਰਿਕਾਰਡ ਦਾ ਸੁਧਾਰ ਕੀਤਾ। ਇਸ ਖਿਤਾਬੀ ਜਿੱਤ ਦੇ ਨਾਲ ਨਡਾਲ ਨੇ ਰੋਜਰ ਫੈਡਰਰ ਦੇ 20 ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ। ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ 18ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਲਈ ਚੁਣੌਤੀ ਪੇਸ਼ ਕਰ ਰਹੇ ਸਨ।