ਨਡਾਲ ਤੇ ਫੈਡਰਰ ਓਪਨ ਦੇ ਕੁਆਰਟਰ ਫਾਈਨਲ ''ਚ
Monday, Jun 03, 2019 - 03:50 AM (IST)

ਪੈਰਿਸ— ਪਿਛਲੇ ਚੈਂਪੀਅਨ ਰਫੇਲ ਨਡਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐਤਵਾਰ ਨੂੰ ਇੱਥੇ ਫ੍ਰੈਂਚ ਓਪਨ ਦੇ ਪੁਰਸ਼ ਸਿੰਗਲ ਕੁਆਰਟਰ ਫਾਈਨਲ 'ਚ ਪੁਹੰਚੇ ਜਦਕਿ ਰੋਜਰ ਫੇਡਰਰ 28 ਸਾਲ 'ਚ ਕਿਸੇ ਗ੍ਰੈਂਡਸਲੈਮ ਟੂਰਨਾਮੈਂਟ ਦੇ ਆਖਰੀ ਅੱਠ 'ਚ ਜਗ੍ਹਾ ਬਣਾਉਣ ਵਾਲੇ ਉਮਰਦਰਾਜ ਖਿਡਾਰੀ ਬਣੇ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਇਕਪਾਸੜ ਮੁਕਾਬਲੇ 'ਚ ਅਰਜਨਟੀਨਾ ਦੇ ਯੁਆਨ ਇਗਨੇਸਿਯੋ ਲੋਂਡੇਰੋ ਨੂੰ 6-2,6-3,6-3 ਨਾਲ ਹਰਾ ਕੇ 13ਵੀਂ ਬਾਰ ਰੋਲਾਂ ਗੈਰੋ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਪੈਰਿਸ 'ਚ 12ਵੇਂ ਖਿਤਾਬ ਦੇ ਲਈ ਚੁਣੌਤੀ ਪੇਸ਼ ਕਰ ਰਹੇ ਨਡਾਲ ਦੀ ਇੱਥੇ ਇਹ 90ਵੀਂ ਜਿੱਤ ਹੈ। ਕਿਸੇ ਗ੍ਰੈਂਡਸਲੈਮ ਟੂਰਨਾਮੈਂਟ ਦੇ ਕੁਆਰਟਰ 'ਚ 38ਵੀਂ ਬਾਰ ਜਗ੍ਹਾ ਬਣਾਉਣ ਵਾਲੇ ਨਡਾਲ ਦਾ ਸਾਹਮਣਾ ਅਗਲੇ ਦੌਰ 'ਚ ਫਰਾਂਸਦੇ ਬੇਨੋਈਟ ਪਿਅਰੇ ਤੇ ਜਾਪਾਨ ਦੇ ਕੇਈ ਨਿਸ਼ਿਕੋਰੀ ਦੇ ਵਿਚ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਰੋਲਾਂ ਗੈਰੋ 'ਚ 2015 ਤੋਂ ਬਾਅਦ ਪਹਿਲੀ ਬਾਰ ਖੇਡ ਰਹੇ 37 ਸਾਲ ਦੇ ਫੇਡਰਰ ਨੇ ਦੁਨੀਆ ਦੇ 68ਵੇਂ ਨੰਬਰ ਦੇ ਖਿਡਾਰੀ ਅਰਜਨਟੀਨਾ ਦੇ ਲਿਯੋਨੀਰਡੋ ਮਾਯੇਰ ਨੂੰ ਸਿੱਧੇ ਸੈੱਟਾਂ 'ਚ 6-2,6-3,6-3 ਨਾਲ ਹਰਾਇਆ। ਪੈਰਿਸ 'ਚ 2009 ਦੇ ਚੈਂਪੀਅਨ ਫੇਡਰਰ 1991 'ਚ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ 'ਚ ਜਿਮੀ ਕੋਨਰਸ ਦੇ ਜਗ੍ਹਾ ਬਣਾਉਣ ਦੇ ਬਾਅਦ ਕਿਸੇ ਗ੍ਰੈਂਡਸਲੈਮ ਦੇ ਆਖਰੀ ਅੱਠ 'ਚ ਜਗ੍ਹਾ ਬਣਾਉਣ ਵਾਲੇ ਸਭ ਤੋਂ ਜ਼ਿਆਦਾ ਉਮਰ ਦੇ ਖਿਡਾਰੀ ਹਨ। ਫੇਡਰਰ ਨੇ ਕਿਹਾ ਕਿ ਇਹ ਸ਼ਾਨਦਾਰ ਹੈ।