ਬਾਲਾਜੀ-ਵਰਦੁਗੋ ਚੀਨ ''ਚ ਏ.ਟੀ.ਪੀ. ਚੈਲੰਜਰ ਫਾਈਨਲ ''ਚ ਹਾਰੇ
Sunday, Mar 24, 2019 - 03:00 PM (IST)

ਨਵੀਂ ਦਿੱਲੀ— ਟੈਨਿਸ ਦੁਨੀਆ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਟੈਨਿਸ ਦੇ ਕਈ ਮੁਕਾਬਲੇ ਅਕਸਰ ਹੁੰਦੇ ਰਹਿੰਦੇ ਹਨ। ਇਸ ਤਹਿਤ ਐੱਨ. ਸ਼੍ਰੀਰਾਮ ਬਾਲਾਜੀ ਅਤੇ ਮੈਕਸਿਕੋ ਦੇ ਹਾਂਸ ਹਾਚ ਵਰਦੁਗੋ ਦੀ ਚੌਥੀ ਦਰਜਾ ਪ੍ਰਾਪਤ ਜੋੜੀ ਚੀਨ ਦੇ ਝਾਂਗਜਾਗਾਂਗ 'ਚ ਹੋਏ 54,160 ਦੀ ਇਨਾਮੀ ਰਾਸ਼ੀ ਵਾਲੇ ਏ.ਟੀ.ਪੀ. ਚੈਲੰਜਰ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਫਾਈਨਲ 'ਚ ਹਾਰ ਕੇ ਖਿਤਾਬ ਤੋਂ ਖੁੰਝ ਗਈ। ਬਾਲਾਜੀ-ਵਰਦੁਗੋ ਦੀ ਜੋੜੀ ਨੂੰ ਆਸਟਰੇਲੀਆ ਦੇ ਮੈਕਸ ਪੁਰਸੇਲ ਅਤੇ ਲਿਊਕ ਸਾਵਿਲੇ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਲਗਾਤਾਰ ਸੈੱਟਾਂ 'ਚ 6-2, 7-6 (5) ਨਾਲ ਹਰਾਇਆ। ਪੁਰਸ਼ ਡਬਲਜ਼ ਮੁਕਾਬਲਾ ਇਕ ਘੰਟੇ 20 ਮਿੰਟ ਤੱਕ ਚਲਿਆ।