ਮੇਰਾ ਸੁਪਨਾ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣਨਾ : ਸਿੰਧੂ

03/01/2018 11:56:20 AM

ਹੈਦਰਾਬਾਦ, (ਬਿਊਰੋ)— ਦਿੱਗਜ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਟੀਚਾ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣਨਾ ਹੈ ਅਤੇ ਉਹ ਚੋਟੀ ਦਾ ਸਥਾਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਕੁਝ ਮਹੀਨੇ ਪਹਿਲਾਂ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿੰਗ ਹਾਸਲ ਕਰਨ ਵਾਲੀ ਸਿੰਧੂ ਨੇ ਕਿਹਾ ਕਿ ਜਦੋਂ ਅੱਠ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਖੇਡਣਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦਾ ਟੀਚਾ ਭਾਰਤ ਦੀ ਨੁਮਾਇੰਦਗੀ ਕਰਨਾ ਸੀ ।  

ਸਿੰਧੂ ਨੇ ਕਿਹਾ, ''ਜਦੋਂ ਮੈਂ ਅੱਠ ਸਾਲ ਦੀ ਉਮਰ ਵਿੱਚ ਖੇਡਣਾ ਸ਼ੁਰੂ ਕੀਤਾ ਤਾਂ ਮੇਰਾ ਸੁਪਨਾ ਭਾਰਤ ਲਈ ਖੇਡਣਾ ਸੀ ਅਤੇ ਇਹ ਮੇਰਾ ਪਹਿਲਾ ਸੁਪਨਾ ਸੀ । ਜਦੋਂ ਮੈਂ ਭਾਰਤ ਲਈ ਖੇਡਣਾ ਸ਼ੁਰੂ ਕੀਤਾ ਤਾਂ ਇੱਕ ਦਿਨ ਮੈਂ ਸੋਚਿਆ ਕਿ ਮੈਨੂੰ ਦੁਨੀਆ ਵਿੱਚ ਚੋਟੀ ਦੇ ਸਥਾਨ 'ਤੇ ਹੋਣਾ ਚਾਹੀਦਾ ਹੈ ।'' ਰੀਓ ਓਲੰਪਿਕ ਦੀ ਚਾਂਦੀ ਤਗਮਾ ਜੇਤੂ ਸਿੰਧੂ ਨੇ ਕਿਹਾ, ''ਮੈਂ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣਨ ਦੀ ਕੋਸ਼ਿਸ਼ ਕਰ ਰਹੀ ਹਾਂ । ਹੁਣ ਮੇਰਾ ਸੁਪਨਾ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਨਣਾ ਹੈ ਅਤੇ ਯਕੀਨੀ ਤੌਰ ਉੱਤੇ ਮੈਂ ਇਸ ਵੱਲ ਵੱਧ ਰਹੀ ਹਾਂ ।  ਮੈਂ ਆਪਣੇ ਆਪ ਨੂੰ ਉੱਥੇ ਵੇਖਣਾ ਚਾਹੁੰਦੀ ਹਾਂ ।'' 

ਸਿੰਧੂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੇ  ਲਈ ਪ੍ਰੇਰਨਾ ਹੈ । ਉਨ੍ਹਾਂ ਨੇ ਕਿਹਾ, ''ਉਹ ਹਮੇਸ਼ਾ ਇਹ ਕਹਿਣ ਲਈ ਮੌਜੂਦ ਰਹੀ ਕਿ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰੋ ਅਤੇ ਜੋ ਵੀ ਕਰੋ ਉਸ ਵਿੱਚ ਆਪਣਾ ਸਰਵਸ਼੍ਰੇਸ਼ਠ ਦਿਓ । ਬਹਾਦਰ ਬਣੋ ਅਤੇ ਮਜ਼ਬੂਤ ਰਹੋ ਅਤੇ ਸਾਰੀਆਂ ਔਰਤਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ।''


Related News