ਮੁਸ਼ਫਿਕਰ ਤੇ ਤਸਕਿਨ ਬੰਗਲਾਦੇਸ਼ ਦੀ ਟੈਸਟ ਟੀਮ ’ਚ

Monday, Aug 12, 2024 - 06:55 PM (IST)

ਮੁਸ਼ਫਿਕਰ ਤੇ ਤਸਕਿਨ ਬੰਗਲਾਦੇਸ਼ ਦੀ ਟੈਸਟ ਟੀਮ ’ਚ

ਢਾਕਾ– ਪਾਕਿਸਤਾਨ ਦੌਰੇ ਲਈ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕਰ ਰਹੀਮ ਤੇ ਤੇਜ਼ ਗੇਂਦਬਾਜ਼ ਤਸਕਿਨ ਅਹਿਮਦ ਨੂੰ ਬੰਗਲਾਦੇਸ਼ ਦੀ 16 ਮੈਂਬਰੀ ਟੈਸਟ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਤਸਕਿਨ ਇਸ ਸੀਰੀਜ਼ ਵਿਚ ਵੀ ਸਿਰਫ 30 ਅਗਸਤ ਨੂੰ ਕਰਾਚੀ ਵਿਚ ਹੋਣ ਵਾਲੇ ਦੂਜੇ ਟੈਸਟ ਲਈ ਉਪਲੱਬਧ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਉਹ 20 ਅਗਸਤ ਤੋਂ ਸ਼ੁਰੂ ਹੋ ਰਹੇ ਦੂਜੇ ਗੈਰ-ਅਧਿਕਾਰਤ ਟੈਸਟ ਵਿਚ ਬੰਗਲਾਦੇਸ਼-ਏ ਟੀਮ ਦਾ ਹਿੱਸਾ ਹੋਵੇਗਾ। ਜ਼ਿਕਰਯੋਗ ਹੈ ਕਿ ਬੰਗਲਾਦੇਸ਼-ਏ ਟੀਮ ਵੀ ਪਾਕਿਸਤਾਨ ਦੌਰੇ ’ਤੇ ਹੈ।

ਪਾਕਿਸਤਾਨ ਦੌਰੇ ਲਈ ਬੰਗਲਾਦੇਸ਼ ਦੀ 16 ਮੈਂਬਰੀ ਟੈਸਟ ਟੀਮ ਇਸ ਤਰ੍ਹਾਂ ਹੈ-ਨਜ਼ਮੁਲ ਹਸਨ ਸ਼ਾਂਟੋ (ਕਪਤਾਨ), ਮਹਿਮੂਦਉੱਲ੍ਹ ਹਸਨ ਜਾਏ, ਜਾਕਿਰ ਹਸਨ, ਸ਼ਾਦਮਾਨ ਇਸਲਾਮ, ਮੋਮੀਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ, ਮੇਹਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਨਈਮ ਹਸਨ, ਨਾਹਿਦ ਰਾਣਾ, ਸ਼ੋਰੀਫੁਲ ਹਸਨ, ਹਸਨ ਮਹਿਮੂਦ, ਖਾਲਿਦ ਅਹਿਮਦ ਤੇ ਤਸਕਿਨ ਅਹਿਮਦ।


author

Tarsem Singh

Content Editor

Related News