ਵੱਡੇ ਤੋਂ ਬਾਅਦ ਛੋਟੇ ਭਰਾ ਦਾ ਧਮਾਕਾ, ਮੁਸ਼ੀਰ ਖਾਨ ਨੇ ਅੰਡਰ-19 ਵਿਸ਼ਵ ਕੱਪ ''ਚ ਲਾਇਆ ਸੈਂਕੜਾ
Thursday, Jan 25, 2024 - 06:57 PM (IST)
ਸਪੋਰਟਸ ਡੈਸਕ— ਭਾਰਤ ਏ ਦੇ ਖਿਡਾਰੀ ਸਰਫਰਾਜ਼ ਖਾਨ ਨੇ ਅਹਿਮਦਾਬਾਦ ਦੇ ਮੈਦਾਨ 'ਤੇ ਇੰਗਲੈਂਡ ਲਾਇਨਜ਼ ਖਿਲਾਫ ਦੂਜੇ ਅਣਅਧਿਕਾਰਤ ਟੈਸਟ 'ਚ ਸੈਂਕੜਾ ਜੜਿਆ ਹੈ, ਉਥੇ ਹੀ ਉਨ੍ਹਾਂ ਦੇ ਛੋਟੇ ਭਰਾ ਮੁਸ਼ੀਰ ਖਾਨ ਨੇ ਵੀ ਅੰਡਰ-19 ਵਿਸ਼ਵ ਕੱਪ 'ਚ ਸੈਂਕੜਾ ਲਗਾਇਆ ਹੈ। ਮੁਸ਼ੀਰ ਨੇ ਆਇਰਲੈਂਡ ਖਿਲਾਫ 106 ਗੇਂਦਾਂ 'ਤੇ 9 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 118 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਬਦੌਲਤ ਭਾਰਤੀ ਟੀਮ 301 ਦੌੜਾਂ ਬਣਾ ਸਕੀ।
ਇਹ ਵੀ ਪੜ੍ਹੋ : ਮੈਰੀਕਾਮ ਨੇ ਬਾਕਸਿੰਗ ਤੋਂ ਸੰਨਿਆਸ ਲੈਣ ਦੀਆਂ ਖਬਰਾਂ ਦਾ ਕੀਤਾ ਖੰਡਨ
ਬਲੋਮਫੋਂਟੇਨ ਦੇ ਮਾਂਗੌਂਗ ਓਵਲ 'ਚ ਖੇਡੇ ਜਾ ਰਹੇ ਮੈਚ ਦੌਰਾਨ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਥਿਰ ਸ਼ੁਰੂਆਤ ਕੀਤੀ ਅਤੇ 80/2 ਦਾ ਸਕੋਰ ਬਣਾਇਆ। ਇਸ ਦੌਰਾਨ ਆਦਰਸ਼ ਸਿੰਘ (17) ਅਤੇ ਅਰਸ਼ੀਨ ਕੁਲਕਰਨੀ (32) ਨੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਪਰ ਚੌਥੇ ਨੰਬਰ 'ਤੇ ਆਏ ਕਪਤਾਨ ਉਦੈ ਸਹਾਰਨ ਨੇ ਮੁਸ਼ੀਰ ਨਾਲ 180 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਸਾਂਝੇਦਾਰੀ 44.3 ਓਵਰਾਂ ਵਿੱਚ ਟੁੱਟ ਗਈ ਜਦੋਂ 75 ਦੌੜਾਂ ਬਣਾ ਕੇ ਖੇਡ ਰਹੇ ਉਦੈ ਫਿਨ ਲੂਟਨ ਦੀ ਗੇਂਦ ’ਤੇ ਆਊਟ ਹੋ ਗਏ।
ਇਹ ਵੀ ਪੜ੍ਹੋ : ਯਸ਼ਸਵੀ ਜਾਇਸਵਾਲ ਨੇ ਟੈਸਟ ਕ੍ਰਿਕਟ ਮੁਤਾਬਕ ਬੱਲੇਬਾਜ਼ੀ ਕੀਤੀ : ਅਸ਼ਵਿਨ
ਮੁਸ਼ੀਰ ਨੇ ਵਿਕਟਕੀਪਰ ਅਰਾਵਲੀ ਅਵਨੀਸ਼ ਦੇ ਨਾਲ 42 ਦੌੜਾਂ ਦੀ ਛੋਟੀ ਜਿਹੀ ਸਾਂਝੇਦਾਰੀ ਵਿੱਚ ਆਪਣਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਪਵੇਲੀਅਨ ਪਰਤਿਆ। 48ਵੇਂ ਓਵਰ 'ਚ ਮੁਸ਼ੀਰ ਦੇ ਆਊਟ ਹੋਣ ਤੋਂ ਬਾਅਦ ਅਗਲੀਆਂ 14 ਗੇਂਦਾਂ 'ਤੇ ਅਰਾਵਲੀ ਅਵਨੀਸ਼, ਪ੍ਰਿਯਾਂਸ਼ੂ ਮੋਲੀਆ ਅਤੇ ਮੁਰੂਗਨ ਅਭਿਸ਼ੇਕ ਦੀਆਂ ਤਿੰਨ ਵਿਕਟਾਂ ਡਿੱਗ ਗਈਆਂ ਅਤੇ ਟੀਮ ਨੇ 7 ਵਿਕਟਾਂ ਦੇ ਨੁਕਸਾਨ 'ਤੇ 301 ਦੌੜਾਂ 'ਤੇ ਪਾਰੀ ਸਮਾਪਤ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8