ਮਰੇ ਨੇ ਯੂਕ੍ਰੇਨੀ ਬੱਚਿਆਂ ਦੀ ਮਦਦ ਲਈ ਇਨਾਮੀ ਰਾਸ਼ੀ ਦਾਨ ਕਰਨ ਦਾ ਕੀਤਾ ਐਲਾਨ

Thursday, Mar 10, 2022 - 07:13 AM (IST)

ਮਰੇ ਨੇ ਯੂਕ੍ਰੇਨੀ ਬੱਚਿਆਂ ਦੀ ਮਦਦ ਲਈ ਇਨਾਮੀ ਰਾਸ਼ੀ ਦਾਨ ਕਰਨ ਦਾ ਕੀਤਾ ਐਲਾਨ

ਲੰਡਨ- ਦੁਨੀਆ ਦੇ ਸਾਬਕਾ ਨੰਬਰ-1 ਟੈਨਿਸ ਖਿਡਾਰੀ ਗ੍ਰੇਟ ਬ੍ਰਿਟੇਨ ਦੇ ਐਂਡੀ ਮਰੇ ਨੇ ਬਾਕੀ ਸਾਲ ਦੀ ਆਪਣੀ ਇਨਾਮੀ ਰਾਸ਼ੀ ਨੂੰ ਯੁੱਧ ਪ੍ਰਭਾਵਿਤ ਯੂਕ੍ਰੇਨ ’ਚ ਬੱਚਿਆਂ ਦੀ ਮਦਦ ਲਈ ਕੰਮ ਕਰ ਰਹੇ ਯੂਨੀਸੇਫ ਯੂ. ਕੇ. ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। ਮਰੇ ਨੇ ਇਕ ਟਵੀਟ ’ਚ ਲਿਖਿਆ, ‘‘ਯੂਕ੍ਰੇਨ ’ਚ ਵਧਦੇ ਸੰਘਰਸ਼ ਕਾਰਨ 7.5 ਮਿਲੀਅਨ (75 ਲੱਖ) ਤੋਂ ਵੱਧ ਬੱਚੇ ਜ਼ੋਖਿਮ ’ਚ ਹਨ। ਇਸ ਲਈ ਮੈਂ ਤੱਤਕਾਲ ਡਾਕਟਰੀ ਸਪਲਾਈ ਤੇ ਅਰਲੀ ਚਾਈਲਡਹੁੱਡ ਡਿਵੈਲਪਮੈਂਟ ਕਿੱਟ ਪ੍ਰਦਾਨ ਕਰਨ ’ਚ ਮਦਦ ਕਰਨ ਲਈ ਯੂਨੀਸੇਫ ਯੂ. ਕੇ. ਨਾਲ ਕੰਮ ਕਰ ਰਹੀ ਹਾਂ। ਇਹ ਮਹੱਤਵਪੂਰਨ ਸਿੱਖਿਆ ਜਾਰੀ ਰਹੇ। ਇਸ ਲਈ ਯੂਨੀਸੇਫ ਵਿਵਸਥਿਤ ਬੱਚਿਆਂ ਦੀ ਪੜ੍ਹਾਈ ਤੱਕ ਪਹੁੰਚ ਨੂੰ ਸਮਰੱਥ ਕਰਨ ਦੇ ਨਾਲ-ਨਾਲ ਨੁਕਸਾਨੇ ਸਕੂਲਾਂ ਦੇ ਪੁਨਰਵਾਸ ਤੇ ਸਮੱਗਰੀਆਂ ਤੇ ਫਰਨੀਚਰ ਨੂੰ ਬਦਲਣ ਲਈ ਕੰਮ ਕਰ ਰਿਹਾ ਹੈ।’’

ਇਹ ਖ਼ਬਰ ਪੜ੍ਹੋ-ਰਹਾਣੇ ਨੇ ਆਪਣੇ ਸਕੂਲ ਅਤੇ ਪਹਿਲੇ ਕ੍ਰਿਕਟ ਮੈਦਾਨ ਦਾ ਕੀਤਾ ਦੌਰਾ
ਮਰੇ ਨੇ ਕਿਹਾ ਕਿ ਮੈਂ ਬਾਕੀ ਸਾਲ ਦੇ ਲਈ ਆਪਣੀ ਪੁਰਸਕਾਰ ਰਾਸ਼ੀ ਨੂੰ ਦਾਨ ਕਰਨ ਜਾ ਰਿਹਾ ਹਾਂ। ਯੂਕੇ ਵਿਚ ਕੋਈ ਵੀ ਸਾਡੀ ਅਪੀਲ ਦੇ ਤਹਿਤ ਦਾਨ ਕਰਕੇ ਯੂਨੀਸੇਫ ਦੀ ਇਸ ਮਾਨਵਤਾਵਾਦੀ ਸਹਾਇਤਾ ਮਦਦ ਦਾ ਸਮਰਥਨ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਮਰੇ ਯੂਨੀਸੇਫ, ਯੂਨਾਈਟਿਡ ਫਾਰ ਵਾਈਲਡਲਾਈਡ, ਮਲੇਰੀਆ ਨੋ ਮੋਰ ਅਤੇ ਵਰਲਡ ਵਾਈਲਡਲਾਈਫ ਫੰਡ ਦੇ ਗਲੋਬਲ ਅੰਬੈਸਡਰ ਹੈ।

ਇਹ ਖ਼ਬਰ ਪੜ੍ਹੋ- WIW v ENGW : ਵਿੰਡੀਜ਼ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News