ਸਰਜਰੀ ਤੋਂ ਬਾਅਦ ਮਰੇ ਨੇ ਦਰਜ ਕੀਤੀ ਪਹਿਲੀ ਜਿੱਤ

Wednesday, Sep 25, 2019 - 01:55 AM (IST)

ਸਰਜਰੀ ਤੋਂ ਬਾਅਦ ਮਰੇ ਨੇ ਦਰਜ ਕੀਤੀ ਪਹਿਲੀ ਜਿੱਤ

ਜੁਹਾਈ— ਬ੍ਰਿਟੇਨ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਨੇ ਮੰਗਲਵਾਰ ਨੂੰ ਜੁਹਾਈ ਚੈਂਪੀਅਨਸ਼ਿਪ 'ਚ ਟੇਂਨੇਸ ਸੈਂਡਗ੍ਰੇਨ 6-3, 6-7, 6-1 ਨਾਲ ਹਰਾਇਆ, ਜੋ ਕਮਰ ਦੀ ਵੱਡੀ ਸਰਜਰੀ ਤੋਂ ਬਾਅਦ ਸਿੰਗਲ ਮੁਕਾਬਲੇ 'ਚ ਉਸਦੀ ਪਹਿਲੀ ਜਿੱਤ ਹੈ। ਜਨਵਰੀ 'ਚ 32 ਸਾਲਾ ਦੇ ਇਸ ਖਿਡਾਰੀ ਦੀ ਦੂਜੀ ਵਾਰ ਕਮਰ ਸਰਜਰੀ ਹੋਈ ਸੀ। ਤਿੰਨ ਵਾਰ ਦੇ ਗ੍ਰੈਂਡਸਲੈਮ ਜੇਤੂ ਖਿਡਾਰੀ ਦੀ ਮੌਜੂਦਾ ਰੈਂਕਿੰਗ 413 ਹੈ। ਸਰਜਰੀ ਤੋਂ ਬਾਅਦ ਉਸ ਨੇ ਜ਼ਿਆਦਾਤਰ ਮਿਕਸਡ ਮੁਕਾਬਲਿਆਂ 'ਚ ਹਿੱਸਾ ਲਿਆ ਸੀ। ਅਗਲੇ ਦੌਰ 'ਚ ਉਸਦਾ ਸਾਹਮਣਾ 7ਵੀਂ ਦਰਜਾ ਪ੍ਰਾਪਤ ਆਸਟਰੇਲੀਆ ਦੇ ਅਲੇਕਸ ਡਿ ਮਿਨੌਰ ਨਾਲ ਹੋਵੇਗਾ। ਮਰੇ 69ਵੀਂ ਰੈਂਕਿੰਗ 'ਤੇ ਕਬਜ਼ਾ ਸੈਂਡਗ੍ਰੀਨ ਵਿਰੁੱਧ ਲਗਭਗ ਢਾਈ ਘੰਟੇ ਤਕ ਚੱਲੇ ਮੁਕਾਬਲੇ ਤੋਂ ਬਾਅਦ ਥੱਕੇ ਹੋਏ ਦਿਖੇ।


author

Gurdeep Singh

Content Editor

Related News