ਮੁਰਲੀਧਰਨ ''ਤੇ ਬਣੇਗੀ ਤਾਮਿਲ ''ਚ ਫਿਲਮ
Thursday, Jul 25, 2019 - 02:15 AM (IST)

ਚੇਨਈ— ਸ਼੍ਰੀਲੰਕਾ ਦੇ ਮਹਾਨ ਕ੍ਰਿਕਟਰ ਮੁਥਈਆ ਮੁਰਲੀਧਰਨ ਦੇ ਜੀਵਨ 'ਤੇ ਤਾਮਿਲ 'ਚ ਫਿਲਮ ਬਣੇਗੀ, ਜਿਸ 'ਚ ਮਸ਼ਹੂਰ ਅਭਿਨੇਤਾ ਵਿਜੈ ਸੇਤੁਪਤੀ ਉਸਦਾ ਕਿਰਦਾਰ ਨਿਭਾਉਣਗੇ। ਫਿਲਮ ਦਾ ਨਿਰਮਾਣ ਡੀ. ਏ. ਆਰ. ਮੋਸ਼ਨ ਪਿਕਚਰਸ ਕਰੇਗਾ ਤੇ ਇਸਦਾ ਨਿਰਦੇਸ਼ਕ ਐੱਮ. ਐੱਸ. ਸ਼ੀਪਤੀ ਕਰਨਗੇ। ਮੁਰਲੀਧਰਨ ਨੇ ਕਿਹਾ ਕਿ ਮੈਂ ਡੀ. ਏ. ਆਰ. ਮੋਸ਼ਨ ਪਿਕਚਰਸ ਨਾਲ ਜੋੜ ਕੇ ਬਹੁਤ ਖੁਸ਼ ਹਾਂ। ਸਾਨੂੰ ਉਮੀਦ ਹੈ ਕਿ 2020 'ਚ ਇਹ ਫਿਲਮ ਰਿਲੀਜ਼ ਹੋਵੇਗੀ। ਮੈਂ ਪਿਛਲੇ ਕਈ ਮਹੀਨਿਆਂ ਤੋਂ ਫਿਲਮ ਦੇ ਨਾਲ ਜੁੜਿਆ ਹੋਇਆ ਹਾਂ। ਸੇਤੁਪਤੀ ਨੇ ਕਿਹਾ ਮੁਰਲੀਧਰਨ ਤਾਮਿਲ ਮੂਲ ਦੇ ਮਹਾਨ ਖਿਡਾਰੀ ਹਨ ਜਿਨ੍ਹਾਂ ਨੇ ਦੁਨੀਆ ਭਰ 'ਚ ਆਪਣਾ ਝੰਡਾ ਲਹਿਰਾਇਆ।