ਮੁਰਲੀਧਰਨ ਨੇ ਕੀਤੀ ਜੈਵਰਧਨੇ ਦੀ ਤਾਰੀਫ਼, ਕਿਹਾ-ਤੁਸੀਂ ਸ਼੍ਰੀਲੰਕਾ ਕ੍ਰਿਕਟ ਦੇ ਸਭ ਤੋਂ ਅਹਿਮ ਖਿਡਾਰੀ
Sunday, Nov 14, 2021 - 06:43 PM (IST)
ਦੁਬਈ : ਸ਼੍ਰੀਲੰਕਾ ਦੇ ਦਿੱਗਜ ਸਪਿਨਰ ਮੁਥੱਈਆ ਮੁਰਲੀਧਰਨ ਨੇ ਆਪਣੇ ਸਾਬਕਾ ਸਾਥੀ ਤੇ ਆਈ. ਸੀ. ਸੀ. ਹਾਲ ਆਫ ਫੇਮ ’ਚ ਸ਼ਾਮਲ ਹੋਣ ਵਾਲੇ ਜੈਵਰਧਨੇ ਨੂੰ ਖੇਡ ਦੇ ਸਭ ਤੋਂ ਜਾਣਕਾਰਾਂ ਵਿਚੋਂ ਇਕ ਕਰਾਰ ਦਿੱਤਾ। ਮੁਰਲੀਧਰਨ ਨੇ ਜੈਵਰਧਨੇ ਨੂੰ ਲਿਖੇ ਖੁੱਲ੍ਹੇ ਖ਼ਤ ਵਿਚ ਉਨ੍ਹਾਂ ਨੂੰ ਸ਼੍ਰੀਲੰਕਾ ਕ੍ਰਿਕਟ ਇਤਿਹਾਸ ਦੇ ਸਭ ਤੋਂ ਅਹਿਮ ਖਿਡਾਰੀਆਂ ’ਚੋਂ ਇਕ ਕਰਾਰ ਦਿੱਤਾ।
ਮੁਰਲੀਧਰਨ ਨੇ ਕਿਹਾ ਕਿ ਤੁਸੀਂ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਤੇ ਹਮੇਸ਼ਾ ਟੀਮ ’ਚ ਰਹਿ ਕੇ ਤੇ ਬਹੁਤ ਸਾਰੀਆਂ ਦੌੜਾਂ ਬਣਾ ਕੇ ਖੁਸ਼ ਰਹੇ। ਮੇਰੇ ’ਤੇ ਵਿਕਟ ਲੈਣ ਦਾ ਦਬਾਅ ਘੱਟ ਸੀ ਕਿਉਂਕਿ ਇਕ ਵਾਰ ਜਦੋਂ ਤੁਸੀਂ ਇੰਨੀਆਂ ਸਾਰੀਆਂ ਦੌੜਾਂ ਬਣਾ ਦਿੰਦੇ ਸੀ ਤਾਂ ਮੇਰਾ ਕੰਮ ਆਸਾਨ ਹੋ ਜਾਂਦਾ ਸੀ। ਇਸ ਲਈ ਤੁਸੀਂ ਸ਼੍ਰੀਲੰਕਾਈ ਕ੍ਰਿਕਟ ਇਤਿਹਾਸ ਦੇ ਸਭ ਤੋਂ ਅਹਿਮ ਖਿਡਾਰੀਆਂ ’ਚੋਂ ਇਕ ਹੋ। ਹਾਲਾਂਕਿ ਤੁਸੀਂ ਇਸ ਤੋਂ ਵੀ ਵਧ ਕੇ ਇਕ ਸ਼ਾਨਦਾਰ ਇਨਸਾਨ ਹੋ ਤੇ ਕ੍ਰਿਕਟ ਤੋਂ ਬਾਹਰ ਬਹੁਤ ਦਿਆਲੂ ਵਿਅਕਤੀ ਹੋ।