ਇਸ ਕਾਰਨ ਮੁਰਲੀ ਵਿਜੇ ਨੇ ਖੇਡਿਆ ਸੀ ਕਾਉਂਟੀ ਕ੍ਰਿਕਟ
Thursday, Nov 08, 2018 - 02:02 PM (IST)

ਨਵੀਂ ਦਿੱਲੀ— ਆਸਟ੍ਰੇਲੀਆ ਦੌਰੇ ਲਈ ਭਾਰਤੀ ਟੈਸਟ ਟੀਮ 'ਚ ਸ਼ਾਮਲ ਕੀਤੇ ਗਏ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟੈਸਟ ਟੀਮ 'ਚ ਵਾਪਸੀ ਲਈ ਨਹੀਂ ਬਲਕਿ ਆਪਣੀ ਬੱਲੇਬਾਜ਼ੀ ਨੂੰ ਜਾਰੀ ਰੱਖਣ ਲਈ ਕਾਉਂਟੀ ਕ੍ਰਿਕਟ ਖੇਡਿਆ ਸੀ। ਕ੍ਰਿਕਇੰਫੋ ਦੀ ਰਿਪੋਰਟ ਅਨੁਸਾਰ, ਵਿਜੇ ਨੇ ਇੰਗਲੈਂਡ ਦੌਰੇ 'ਤੋ ਪਹਿਲਾਂ ਦੋ ਟੈਸਟ ਮੈਚਾਂ 'ਚ 20,0,6,0 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਕੀ ਤਿੰਨ ਮੈਚਾਂ 'ਚੋਂ ਬਾਹਰ ਕਰ ਦਿੱਤਾ ਗਿਆ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਕਾਉਂਟੀ ਕ੍ਰਿਕਟ ਦਾ ਰੁਖ ਕੀਤਾ ਜਿੱਥੇ ਉਨ੍ਹਾਂ ਨੇ ਕਾਉਂਟੀ ਟੀਮ ਅਸੈਕਸ ਲਈ ਖੇਡਦੇ ਹੋਏ ਤਿੰਨ ਉੱਚ ਸ਼੍ਰੇਣੀ ਦੇ ਮੈਚਾਂ 'ਚ 56,100, 85,80,02 ਦੌੜਾਂ ਬਣਾਈਆਂ।
ਭਾਰਤ ਲਈ ਹੁਣ ਤੱਕ 59 ਟੈਸਟ ਮੈਚ ਖੇਡ ਚੁੱਕੇ ਵਿਜੇ ਨੂੰ ਹੁਣ ਐੱਮ.ਐੱਸ.ਕੇ. ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਆਸਟ੍ਰੇਲੀਆ ਦੌਰੇ ਲਈ ਇਕ ਵਾਰ ਫਿਰ ਟੈਸਟ ਟੀਮ 'ਚ ਸ਼ਾਮਲ ਕੀਤਾ ਹੈ। 34 ਸਾਲ ਦੇ ਵਿਜੇ ਨੇ ਕਿਹਾ,' ਮੈਂ ਟੀਮ 'ਚ ਆਪਣੀ ਵਾਪਸੀ ਨੂੰ ਲੈ ਕੇ ਕਾਉਂਟੀ ਮੈਚ ਨਹੀਂ ਖੇਡੇ। ਮੈਂ ਕ੍ਰਿਕਟ ਖੇਡਦਾ ਰਹਿਣਾ ਚਾਹੁੰਦਾ ਸੀ। ਮੈਂ ਕਾਉਂਟੀ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸਦੀ ਵਜ੍ਹਾ ਨਾਲ ਮੈਨੂੰ ਟੀਮ 'ਚ ਵਾਪਸੀ ਦਾ ਜ਼ਿਆਦਾ ਫਾਇਦਾ ਮਿਲਿਆ।'
ਸਲਾਮੀ ਬੱਲੇਬਾਜ਼ ਨੇ ਆਸਟ੍ਰੇਲੀਆ ਦੌਰੇ ਨੂੰ ਲੈ ਕੇ ਕਿਹਾ,' ਇਸ ਵਾਰ ਅਸੀਂ ਚੰਗੀ ਰਣਨੀਤੀ ਨਾਲ ਖੇਡਾਂਗੇ। ਪਹਿਲੇ ਟੈਸਟ ਮੈਚ ਤੋਂ ਪਹਿਲਾਂ ਸਾਨੂੰ ਇਕ ਅਭਿਆਸ ਮੈਚ ਵੀ ਖੇਡਣਾ ਹੈ। ਇਹ ਸਾਡੇ ਲਈ ਕਾਫੀ ਚੰਗਾ ਰਹੇਗਾ ਅਤੇ ਮੈਨੂੰ ਉਮੀਦ ਹੈ ਕਿ ਟੀਮ ਦੇ ਕਈ ਖਿਡਾਰੀਆਂ ਲਈ ਵੀ ਇਹ ਬਹੁਤ ਫਾਇਦੇਮੰਦ ਰਹੇਗਾ।' ਵਿਜੇ ਨੇ ਪਿਛਲੀ ਵਾਰ 2014-15 'ਚ ਆਸਟ੍ਰੇਲੀਆ ਦੌਰੇ 'ਤੇ ਚਾਰ ਮੈਚਾਂ 'ਚ 482 ਦੌੜਾਂ ਬਣਾਈਆਂ ਸਨ।