ਰਣਜੀ ਟਰਾਫੀ ਜਿੱਤ ਕੇ ਮੁੰਬਈ ਦੇ ਖਿਡਾਰੀ ਬਣੇ ਮਾਲਾਮਾਲ, ਮਿਲਣਗੇ 5 ਕਰੋੜ ਰੁਪਏ
Thursday, Mar 14, 2024 - 06:03 PM (IST)

ਮੁੰਬਈ— ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਨੇ 42ਵੀਂ ਵਾਰ ਰਣਜੀ ਟਰਾਫੀ ਖਿਤਾਬ ਜਿੱਤਣ ਵਾਲੀ ਟੀਮ ਦੀ ਇਨਾਮੀ ਰਾਸ਼ੀ ਦੁੱਗਣੀ ਕਰ ਦਿੱਤੀ ਹੈ, ਜਿਸ ਦਾ ਮਤਲਬ ਹੈ ਕਿ ਟੀਮ ਨੂੰ 5 ਕਰੋੜ ਰੁਪਏ ਦੀ ਵਾਧੂ ਰਾਸ਼ੀ ਮਿਲੇਗੀ।
ਮੁੰਬਈ ਨੇ ਵੀਰਵਾਰ ਨੂੰ ਇੱਥੇ ਫਾਈਨਲ ਦੇ ਪੰਜਵੇਂ ਅਤੇ ਆਖਰੀ ਦਿਨ ਵਿਦਰਭ ਨੂੰ 169 ਦੌੜਾਂ ਨਾਲ ਹਰਾ ਕੇ 42ਵੀਂ ਵਾਰ ਰਣਜੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਐਮ. ਸੀ. ਏ. ਦੇ ਸਕੱਤਰ ਅਜਿੰਕਿਆ ਨਾਇਕ ਨੇ ਇੱਕ ਬਿਆਨ ਵਿੱਚ ਕਿਹਾ, 'ਐਮ. ਸੀ. ਏ. ਦੇ ਪ੍ਰਧਾਨ ਅਮੋਲ ਕਾਲੇ ਅਤੇ ਸਿਖਰ ਕੌਂਸਲ ਨੇ ਰਣਜੀ ਟਰਾਫੀ ਦੀ ਇਨਾਮੀ ਰਾਸ਼ੀ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਰਣਜੀ ਟਰਾਫੀ ਜਿੱਤਣ ਵਾਲੀ ਮੁੰਬਈ ਦੀ ਟੀਮ ਨੂੰ MCA 5 ਕਰੋੜ ਰੁਪਏ ਦੀ ਵਾਧੂ ਰਾਸ਼ੀ ਦੇਵੇਗੀ।
ਉਸ ਨੇ ਕਿਹਾ, ‘ਐਮ. ਸੀ. ਏ. ਦਾ ਸਾਲ ਬਹੁਤ ਵਧੀਆ ਰਿਹਾ ਅਤੇ ਸੱਤ ਖ਼ਿਤਾਬ ਜਿੱਤੇ। ਇਸ ਤੋਂ ਇਲਾਵਾ ਸਾਡੀ ਟੀਮ ਬੀ. ਸੀ. ਸੀ. ਆਈ. ਉਮਰ ਵਰਗ ਦੇ ਸਾਰੇ ਮੁਕਾਬਲਿਆਂ ਦੇ ਨਾਕਆਊਟ ਪੜਾਅ ਤੱਕ ਪਹੁੰਚੀ।