ਮੁੰਬਈ ਮੈਰਾਥਨ ਨੇ ਚੈਰਿਟੀ ਤੋਂ ਇਕੱਠੇ ਕੀਤੇ 45.90 ਕਰੋੜ ਰੁਪਏ
Thursday, Oct 29, 2020 - 01:24 AM (IST)
ਮੁੰਬਈ- ਏਸ਼ੀਆ ਦੀ ਸਭ ਤੋਂ ਵੱਡੀ ਵੱਕਾਰੀ ਮੈਰਾਥਨ ਅਤੇ ਵਰਲਡ ਅਥਲੈਟਿਕਸ ਗੋਲਡ ਲੈਵਲ ਰੇਸ ਟਾਟਾ ਮੁੰਬਈ ਮੈਰਾਥਨ 2020 ਨੇ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਚੈਰਿਟੀ ਤੋਂ 45.90 ਕਰੋੜ ਰੁਪਏ ਇਕੱਠੇ ਕੀਤੇ ਹਨ। ਮੁੰਬਈ ਮੈਰਾਥਨ ਦੇ ਚੈਰਿਟੀ ਪਾਰਟਨਰ ਯੂਨਾਈਟਿਡ ਤੇ ਮੁੰਬਈ ਨੇ ਇਹ ਕੋਸ਼ਿਸ਼ ਕੀਤੀ। ਮੁੰਬਈ ਮੈਰਾਥਨ ਨੇ ਆਪਣੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਚੈਰਿਟੀ ਰਾਹੀਂ 3.15 ਕਰੋੜ ਰੁਪਏ ਇਕੱਠੇ ਕੀਤੇ ਹਨ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਇਸ ਸਾਲ ਦੇ ਸੈਸ਼ਨ 'ਚ ਸਭ ਤੋਂ ਵੱਧ ਰਾਸ਼ੀ ਇਕੱਠੀ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ। ਇਸ ਸਾਲ 295 ਐੱਨ. ਜੀ. ਓ., 204 ਕਾਰਪੋਰੇਟ ਅਤੇ 1424 ਲੋਕਾਂ ਅਤੇ 36,000 ਤੋਂ ਜ਼ਿਆਦਾ ਡੋਨਰਸ ਨੇ ਚੈਰਿਟੀ ਲਈ ਆਪਣੀ ਪ੍ਰਤੀਬੱਧਤਾ ਦਿਖਾਈ।