IPL 2020 MI vs RCB : ਮੁੰਬਈ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ
Wednesday, Oct 28, 2020 - 11:03 PM (IST)
ਆਬੂ ਧਾਬੀ- ਸ਼ਾਨਦਾਰ ਫਾਰਮ 'ਚ ਚੱਲ ਰਹੇ ਸੂਰਯਕੁਮਾਰ ਯਾਦਵ ਦੀ ਅਜੇਤੂ 79 ਦੌੜਾਂ ਦੀ ਪਾਰੀ ਦੀ ਬਦੌਲਤ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਇਕਤਰਫਾ ਅੰਦਾਜ਼ 'ਚ 5 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-13 ਦੇ ਪਲੇਅ-ਆਫ 'ਚ ਪ੍ਰਵੇਸ਼ ਕਰ ਲਿਆ।
ਬੈਂਗਲੁਰੂ ਨੇ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਦੀਆਂ 74 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜਾ ਪਾਰੀ ਨਾਲ 20 ਓਵਰਾਂ 'ਚ 6 ਵਿਕਟਾਂ 'ਤੇ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਸੂਰਯਕੁਮਾਰ ਨੇ ਸਿਰਫ ਆਪਣੇ ਦਮ 'ਤੇ ਮੁੰਬਈ ਨੂੰ ਜਿੱਤ ਦੁਆ ਦਿੱਤੀ। ਮੁੰਬਈ ਨੇ 19.1 ਓਵਰ 'ਚ 5 ਵਿਕਟਾਂ 'ਤੇ 166 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਸੂਰਯਕੁਮਾਰ ਨੇ 43 ਗੇਂਦਾਂ 'ਤੇ ਅਜੇਤੂ 79 ਦੌੜਾਂ ਦੀ ਮੈਚ ਜੇਤੂ ਪਾਰੀ 'ਚ 10 ਚੌਕੇ ਅਤੇ 3 ਛੱਕੇ ਲਾਏ।
ਮੁੰਬਈ ਦੀ 12 ਮੈਚਾਂ 'ਚ ਇਹ 8ਵੀਂ ਜਿੱਤ ਹੈ। ਉਹ 16 ਅੰਕਾਂ ਦੇ ਨਾਲ ਪਲੇਅ-ਆਫ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਦੂਜੇ ਪਾਸੇ ਬੈਂਗਲੁਰੂ ਨੂੰ 12 ਮੈਚਾਂ 'ਚ 5ਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਬੈਂਗਲੁਰੂ ਦੇ ਖਾਤੇ 'ਚ 14 ਅੰਕ ਹਨ ਅਤੇ ਪਲੇਅ-ਆਫ 'ਚ ਪਹੁੰਚਣ ਲਈ ਉਸ ਨੂੰ ਆਪਣੇ ਬਚੇ 2 ਮੈਚਾਂ 'ਚੋਂ 1 ਜਿੱਤ ਹਾਸਲ ਕਰਨ ਦੀ ਜ਼ਰੂਰਤ ਹੈ। ਬੈਂਗਲੁਰੂ ਸੂਚੀ 'ਚ ਮੁੰਬਈ ਤੋਂ ਬਾਅਦ ਦੂਜੇ ਸਥਾਨ 'ਤੇ ਹੈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਕ ਸਮੇਂ 1 ਵਿਕਟ 'ਤੇ 95 ਦੌੜਾਂ ਬਣਾ ਕੇ ਚੰਗੀ ਸਥਿਤੀ 'ਚ ਸੀ ਪਰ ਉਸ ਤੋਂ ਬਾਅਦ ਬੈਂਗਲੁਰੂ ਨੇ ਆਪਣੀਆਂ ਵਿਕਟਾਂ ਲਗਾਤਾਰ ਗੁਆਈਆਂ ਅਤੇ ਟੀਮ ਵੱਡਾ ਸਕੋਰ ਬਣਾਉਣ ਤੋਂ ਖੁੰਝ ਗਈ ਅਤੇ ਇਹੀ ਉਸ ਦੀ ਹਾਰ ਦਾ ਕਾਰਣ ਬਣੀ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 4 ਓਵਰਾਂ 'ਚ ਸਿਰਫ 14 ਦੌੜਾਂ 'ਤੇ 3 ਵਿਕਟਾਂ ਲੈ ਕੇ ਬੈਂਗਲੁਰੂ 'ਤੇ ਬ੍ਰੇਕ ਲਾ ਦਿੱਤੀ। ਇਸ ਦੌਰਾਨ ਬੁਮਰਾਹ ਦੀਆਂ ਆਈ. ਪੀ. ਐੱਲ. 'ਚ 100 ਵਿਕਟਾਂ ਹੋ ਪੂਰੀਆਂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ
ਟੀਮਾਂ ਇਸ ਤਰ੍ਹਾਂ ਹਨ-
ਮੁੰਬਈ ਇੰਡੀਅਨਜ਼ - ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ,ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ (ਕਪਤਾਨ), ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ (ਵਿਕਟਕੀਪਰ),ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।
ਰਾਇਲ ਚੈਲੰਜਰਜ਼ ਬੈਂਗਲੁਰੂ- ਆਰੋਨ ਫਿੰਚ, ਦੇਵਦਤ ਪਡੀਕਲ, ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵਲੀਅਰਸ (ਵਿਕਟਕੀਪਰ), ਗੁਰਕੀਰਤ ਸਿੰਘ ਮਾਨ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ ਅਹਿਮਦ, ਨਵਦੀਪ ਸੈਣੀ, ਡੇਲ ਸਟੇਨ, ਯੁਜਵੇਂਦਰ ਚਾਹਲ, ਐਡਮ ਜਾਂਪਾ, ਇਸੁਰੂ ਉਡਾਨਾ, ਮੋਇਨ ਅਲੀ, ਜੋਸ਼ ਫਿਲਿਪ, ਪਵਨ ਨੇਗੀ, ਪਵਨ ਦੇਸ਼ਪਾਂਡੇ, ਮੁਹੰਮਦ ਸਿਰਾਜ, ਉਮੇਸ਼ ਯਾਦਵ।