India vs West Indies 2nd ODI: ਮੁੰਬਈ ਕ੍ਰਿਕਟ ਸੰਘ ਨੇ ਸਟਾਫ ਦੀ ਤਨਖਾਹ ਦੇ ਭੁਗਤਾਨ ਦਾ ਦਿੱਤਾ ਭਰੋਸਾ
Tuesday, Oct 23, 2018 - 04:22 PM (IST)

ਨਵੀਂ ਦਿੱਲੀ— ਮੁੰਬਈ ਕ੍ਰਿਕਟ ਸੰਘ (ਐੱਮ.ਸੀ.ਏ.) ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਐੱਮ.ਸੀ.ਏ. ਆਪਣੇ ਸਟਾਫ ਦੀ ਬਕਾਇਆ ਤਨਖਾਹ ਅਤੇ ਖਿਡਾਰੀਆਂ ਦੀ ਰਾਸ਼ੀ ਦਾ ਭੁਗਤਾਨ ਸੁਪਰੀਮ ਕੋਰਟ ਤੋਂ ਉਚਿਤ ਆਦੇਸ਼ ਮਿਲਦੇ ਹੀ ਕਰ ਦੇਵੇਗਾ। ਅਧਿਕਾਰੀ ਨੇ ਸੋਮਵਾਰ ਨੂੰ ਕਿਹਾ,' ਸਾਨੂੰ ਸੁਪਰੀਮ ਕੋਰਟ ਦੇ ਆਦੇਸ਼ ਦਾ ਇੰਤਜ਼ਾਰ ਹੈ। ਅੰਤਮ ਆਦੇਸ਼ ਮਿਲਦੇ ਹੀ ਅਸੀਂ ਸਟਾਫ ਅਤੇ ਖਿਡਾਰੀਆਂ ਦਾ ਸਾਰਾ ਭੁਗਤਾਨ ਕਰ ਦੇਵਾਂਗੇ।'ਐੱਮ.ਸੀ.ਏ. ਦੇ ਕਰਮਚਾਰੀਆਂ ਨੂੰ ਹੁਣ ਤੱਕ ਸਤੰਬਰ ਦੀ ਤਨਖਾਹ ਨਹੀਂ ਮਿਲੀ ਹੈ ਕਿਉਂਕਿ ਸੰਘ ਦੇ ਬੈਂਕ ਖਾਤਿਆਂ ਦੇ ਸੰਚਾਲਨ ਦਾ ਅਧਿਕਾਰ ਕਿਸੇ ਦੇ ਵੀ ਕੋਲ ਨਹੀਂ ਹੈ। ਐੱਮ.ਸੀ.ਏ. ਦੇ ਇਕ ਸੂਤਰ ਨੇ ਦਾਅਵਾ ਕੀਤਾ ਕਿ ਜੇਕਰ ਕੋਈ ਐਮਰਜੈਂਸੀ ਸਥਿਤੀ ਸਾਹਮਣੇ ਆਉਂਦੀ ਹੈ ਤਾਂ ਇਸ ਨਾਲ ਨਿਪਟਿਆ ਜਾਵੇਗਾ। ਸੂਤਰ ਨੇ ਕਿਹਾ,'ਸਟਾਫ ਦੇ ਕਿਸੇ ਵੀ ਮੈਂਬਰ ਨੇ ਤਨਖਾਹ ਦਾ ਭੁਗਤਾਨ ਨਾ ਹੋਣ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਕੀਤੀ ਹੈ।'
Team India for 2nd ODI, Visakhapatnam - Virat Kohli (C), Shikhar Dhawan, Rohit Sharma, Ambati Rayudu, Rishabh Pant, MS Dhoni (WK), Ravindra Jadeja, Kuldeep Yadav, Yuzvendra Chahal, Umesh Yadav, Mohammad Shami, Khaleel Ahmed #TeamIndia #INDvWI
— BCCI (@BCCI) October 23, 2018
ਇਸ ਵਿਚਕਾਰ ਐੱਮ.ਸੀ.ਏ. ਨਾਲ ਮਾਨਤਾ ਪ੍ਰਾਪਤ ਕਲੱਬਾਂ ਦੇ ਕੁਝ ਮੈਂਬਰ ਸਟਾਫ ਦੀ ਮਦਦ ਲਈ ਅੱਗੇ ਆਉਣ ਦੇ ਇਛੁੱਕ ਹਨ। ਦੋ ਸੇਵਾ ਮੁਕਤ ਜੱਜਾਂ ਦੀ ਮੌਜੂਦਗੀ ਵਾਲੀ ਪ੍ਰਸ਼ਾਸਕਾਂ ਦੀ ਕਮੇਟੀ ਦਾ ਕਾਰਜਕਾਲ 14 ਸਤੰਬਰ ਨੂੰ ਖਤਮ ਹੋਣ ਤੋਂ ਬਾਅਦ ਐੱਮ.ਸੀ.ਏ. 'ਚ ਪ੍ਰਸ਼ਾਸਨਿਕ ਜ਼ੀਰੋ ਪੈਦਾ ਹੋ ਗਿਆ ਹੈ। ਪਤਾ ਚੱਲਿਆ ਹੈ ਕਿ ਵਿਜੇ ਹਜ਼ਾਰੇ ਟ੍ਰਾਫੀ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਨੂੰ ਵੀ ਮੈਚ ਫੀਸ ਨਹੀਂ ਮਿਲੀ ਹੈ। ਟੀਮ ਦੇ ਸੀਨੀਅਰ ਮੈਂਬਰ ਨੇ ਕਿਹਾ,' ਆਮ ਤੌਰ 'ਤੇ ਖਿਡਾਰੀ ਨੂੰ ਹਰੇਕ ਮੈਚ ਦੇ ਲਗਭਗ 35 ਹਜ਼ਾਰ ਰੁਪਏ ਮਿਲਦੇ ਹਨ ਪਰ ਐੱਮ.ਸੀ.ਏ. 'ਚ ਗਤੀਰੋਧ ਦੇ ਕਾਰਨ ਉਨ੍ਹਾਂ ਨੇ ਪੂਰੇ ਟੂਰਨਾਮੈਂਟ ਦਾ ਭੁਗਤਾਨ ਨਹੀਂ ਹੋਇਆ ਹੈ।'