ਐਮ.ਸੀ.ਏ. ਨੇ ਟੀ20 ਮੁੰਬਈ ਲੀਗ ਨੂੰ ਕੀਤਾ ਮੁਲਤਵੀ
Thursday, Apr 29, 2021 - 02:18 PM (IST)
ਮੁੰਬਈ (ਭਾਸ਼ਾ) : ਮੁੰਬਈ ਕ੍ਰਿਕਟ ਸੰਘ (ਐਮ.ਸੀ.ਏ.) ਨੇ ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਨੂੰ ਦੇਖਦੇ ਹੋਏ ਟੀ20 ਲੀਗ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।
ਐਮ.ਸੀ.ਏ. ਨੇ ਮੀਡੀਆ ਬਿਆਨ ਵਿਚ ਕਿਹਾ, ‘ਦੇਸ਼ ਵਿਚ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਅਤੇ ਸਾਰੇ ਹਿੱਤਧਾਰਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਮੁੰਬਈ ਕ੍ਰਿਕਟ ਸੰਘ ਨੇ ਆਪਣੇ ਟੀ20 ਲੀਗ ਨੂੰ ਆਗਾਮੀ ਨੋਟਿਸ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।’
ਟੀ20 ਮੁੰਬਈ ਲੀਗ ਸੰਚਾਲਨ ਪਰਿਸ਼ਦ ਦੇ ਚੇਅਰਮੈਨ ਮਿÇਲੰਦ ਨਾਰਵੇਕਰ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਸਰਕਾਰੀ ਤੰਤਰ ਦੇ ਕੰਮ ਦਾ ਭਾਰ ਘਟਾਉਣ ਲਈ ਇਹ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ, ‘ਮੌਜੂਦਾ ਸਥਿਤੀ ਨੂੰ ਵੇਖਦੇ ਹੋਏ (ਐਮ.ਸੀ.ਏ.) ਪ੍ਰਧਾਨ ਵਿਜੇ ਪਾਟਿਲ ਅਤੇ ਚੇਅਰਮੈਨ ਹੋਣ ਦੇ ਨਾਤੇ ਮੈਂ ਅਗਲੇ ਨੋਟਿਸ ਤੱਕ ਟੀ20 ਮੁੰਬਈ ਲੀਗ ਦਾ ਆਯੋਜਨ ਨਹੀਂ ਕਰਨ ਦਾ ਫ਼ੈਸਲਾ ਕੀਤਾ। ਸਰਕਾਰੀ ਮਸ਼ੀਨਰੀ ’ਤੇ ਭਾਰ ਘੱਟ ਕਰਨ ਦਾ ਇਹ ਸਾਡਾ ਤਰੀਕਾ ਹੈ ਅਤੇ ਇਹ ਵੀ ਯਕੀਨੀ ਕਰਨਾ ਚਾਹੁੰਦੇ ਹਨ ਕਿ ਹਰ ਕੋਈ ਸੁਰੱਖਿਅਤ ਰਹੇ।’