ਮੁੰਬਈ ਸਿਟੀ ਐੱਫ. ਸੀ. ਨੇ ਗੁਰਕੀਰਤ ਸਿੰਘ ਨਾਲ ਕਰਾਰ ਕੀਤਾ

Saturday, Sep 18, 2021 - 06:58 PM (IST)

ਮੁੰਬਈ ਸਿਟੀ ਐੱਫ. ਸੀ. ਨੇ ਗੁਰਕੀਰਤ ਸਿੰਘ ਨਾਲ ਕਰਾਰ ਕੀਤਾ

ਮੁੰਬਈ- ਮੁੰਬਈ ਸਿਟੀ ਐੱਫ. ਸੀ. ਨੇ ਆਗਾਮੀ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਸੈਸ਼ਨ ਤੋਂ ਪਹਿਲਾਂ ਸ਼ਨੀਵਾਰ ਨੂੰ ਗੁਰਕੀਰਤ ਸਿੰਘ ਦੇ ਨਾਲ ਤਿੰਨ ਸਾਲ ਦੇ ਕਰਾਰ 'ਤੇ ਦਸਤਖ਼ਤ ਕਰਨ ਦਾ ਐਲਾਨ ਕੀਤਾ ਹੈ। ਕਰਾਰ ਦੇ ਮੁਤਾਬਕ ਮੁੰਬਈ ਸਿਟੀ ਦੇ ਕੋਲ ਇੰਡੀਅਨ ਐਰੋਜ਼ ਦੀ ਨੁਮਾਇੰਦਗੀ ਕਰ ਚੁੱਕੇ ਇਸ 18 ਸਾਲਾ ਖਿਡਾਰੀ ਦੇ ਕਰਾਰ ਨੂੰ ਇਕ ਹੋਰ ਸਾਲ ਵਧਾਉਣ ਦਾ ਬਦਲ ਹੈ। 

ਗੁਰਕੀਰਤ ਨੇ ਇੱਥੇ ਜਾਰੀ ਇਕ ਪ੍ਰੈਸ ਬਿਆਨ 'ਚ ਕਿਹਾ ਕਿ ਮੁੰਬਈ ਸਿਟੀ ਦੀ ਟੀਮ 'ਚ ਸ਼ਾਮਲ ਹੋਣਾ ਕਿਸੇ ਵੀ ਯੁਵਾ ਖਿਡਾਰੀ ਲਈ ਇਕ ਸੁਫ਼ਨੇ ਦੇ ਸੱਚ ਹੋਣ ਜਿਹਾ ਹੈ ਤੇ ਮੇਰੇ ਲਈ ਵੀ ਇਹ ਅਲਗ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਖ਼ੁਦ ਨੂੰ ਮਿਲੇ ਇਸ ਮੌਕੇ ਦੀ ਅਹਿਮੀਅਤ ਨੂੰ ਸਮਝਦਾ ਹਾਂ। ਮੈਨੂੰ ਪਤਾ ਹੈ ਕਿ ਕੁਝ ਵੀ ਐਂਵੇ ਨਹੀਂ ਮਿਲਦਾ। ਮੈਨੂੰ ਆਪਣੇ ਸਾਥੀਆਂ ਤੇ ਤਜਰਬੇਕਾਰ ਖਿਡਾਰੀਆਂ ਤੋਂ ਬਹੁਤ ਕੁਝ ਸਿੱਖਣਾ ਹੈ। ਗੁਰਕੀਰਤ ਨੇ 2020-21 ਸੈਸ਼ਨ ਦੇ 11 ਮੈਚਾਂ 'ਚ ਇਕ ਗੋਲ ਕੀਤਾ ਹੈ। ਉਹ ਏ. ਆਈ. ਐੱਫ. ਐੱਫ. ਵਿਕਾਸ ਟੀਮ 'ਚ ਨਿਯਮਿਤ ਤੌਰ 'ਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹਨ। 


author

Tarsem Singh

Content Editor

Related News