ਮੁੰਬਈ ਦੇ ਪਾਟਿਲ, ਲੋਹੀਆ ਨੂੰ ਏਸ਼ੀਆਈ ਸਕੂਲ ਸ਼ਤਰੰਜ ਵਿਚ ਕਾਂਸੀ ਤਮਗਾ

07/30/2017 2:06:43 PM

ਮੁੰਬਈ— ਮੁੰਬਈ ਦੇ ਆਦਿਤਿਆ ਪਾਟਿਲ ਅਤੇ ਸੁਹਾਨੀ ਲੋਹੀਆ ਨੇ ਚੀਨ ਵਿਚ ਏਸ਼ੀਆਈ ਸ਼ਤਰੰਜ ਪ੍ਰਤੀਯੋਗਿਤਾ ਵਿਚ ਕਾਂਸੀ ਦੇ ਤਮਗੇ ਜਿੱਤੇ ਹਨ। ਆਦਿਤਿਆ ਨੇ ਚੀਨ ਦੇ ਪਣਜਿਨ 'ਚ ਅੰਡਰ-7 ਰੈਪਿਡ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਿਆ। ਇਹ ਪ੍ਰਤੀਯੋਗਿਤਾ ਕੱਲ ਸਮਾਪਤ ਹੋਈ। 

ਇਸ ਚੈਂਪੀਅਨਸ਼ਿਪ ਵਿਚ 10 ਦੇਸ਼ਾਂ ਦੇ 26 ਖਿਡਾਰੀਆਂ ਨੇ ਹਿੱਸਾ ਲਿਆ ਜਿਸ 'ਚ ਅੱਠਵਾਂ ਦਰਜਾ ਪ੍ਰਾਪਤ ਆਦਿਤਿਆ ਨੇ 7 ਵਿਚੋਂ 5 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। 7 ਸਾਲਾ ਆਦਿਤਿਆ ਨੇ ਇਸ ਵਿਚਾਲੇ ਹਮਵਤਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਕੀਆਨ ਅਗਰਵਾਲ ਨੂੰ ਵੀ ਹਰਾਇਆ। ਸੁਹਾਨੀ ਲੋਹੀਆ ਨੇ ਕੁਝ ਦਿਨ ਪਹਿਲਾਂ ਹੀ ਨਵੀਂ ਦਿੱਲੀ 'ਚ ਰਾਸ਼ਟਰਮੰਡਲ ਸ਼ਤਰੰਜ ਵਿਚ ਤਮਗਾ ਜਿੱਤਿਆ ਸੀ ਅਤੇ ਹੁਣ ਉਹ ਏਸ਼ੀਆਈ ਅੰਡਰ-ਬਲਿਟਜ਼ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਵਿਚ ਸਫਲ ਰਹੀ।


Related News