ਵੀਡੀਓ 'ਚ ਵੇਖੋ ਜ਼ੀਵਾ ਧੋਨੀ ਦਾ ਮਨ ਨੂੰ ਮੋਹ ਲੈਣ ਵਾਲਾ ਇਹ ਅਵਤਾਰ

06/06/2018 5:11:14 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਜਿੰਨੀ ਚਰਚਾ 'ਚ ਰਹਿੰਦੇ ਹਨ, ਉਨ੍ਹਾਂ ਦੀ ਬੇਟੀ ਜ਼ੀਵਾ ਵੀ ਓਨੀਆਂ ਹੀ ਸੁਰਖੀਆਂ 'ਚ ਰਹਿੰਦੀ ਹੈ। ਆਈ.ਪੀ.ਐੱਲ. 2018 ਦੇ ਦੌਰਾਨ ਵੀ ਜ਼ੀਵਾ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਦੇਖਣ ਨੂੰ ਮਿਲੇ ਹਨ। ਹਾਲ ਹੀ 'ਚ ਮਾਹੀ ਦੀ ਬੇਟੀ ਨੇ ਇਕ ਫੋਟੋਸ਼ੂਟ ਕਰਵਾਇਆ ਹੈ। ਉਸ ਦੌਰਾਨ ਉਨ੍ਹਾਂ ਦੀ ਇਕ ਵੀਡੀਓ ਵੀ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ, ਜਿਸ 'ਚ ਉਹ ਕਾਫੀ ਕਿਊਟ ਲਗ ਰਹੀ ਹੈ। ਇਸ ਵੀਡੀਓ 'ਚ ਜ਼ੀਵਾ ਤੁਹਾਡਾ ਮਨ ਮੋਹ ਲਵੇਗੀ।
 

 

A post shared by filmcrigossip (@filmcrigossip) on


ਜ਼ੀਵਾ ਨੇ ਆਈ.ਪੀ.ਐੱਲ. ਦੇ ਦੌਰਾਨ ਫੋਟੋਸ਼ੂਟ ਕਰਵਾਇਆ ਸੀ। ਜ਼ੀਵਾ ਨੇ ਆਪਣੇ ਇਸ ਵੀਡੀਓ ਨਾਲ ਸਾਰਿਆ ਦਾ ਦਿਲ ਜਿੱਤ ਲਿਆ ਹੈ। ਇੰਨਾ ਹੀ ਨਹੀਂ ਆਈ.ਪੀ.ਐੱਲ. ਦੇ ਫਾਈਨਲ 'ਚ ਕਦੀ ਉਹ ਪਾਪਾ ਨੂੰ ਫਰੂਟੀ ਪਿਲਾਉਂਦੀ ਨਜ਼ਰ ਆਈ ਤਾਂ ਕਦੀ ਬਾਕੀ ਬੱਚਿਆਂ ਨਾਲ ਮਸਤੀ ਕਰਦੀ ਦਿਸੀ। ਮੈਦਾਨ 'ਚ ਪਿਓ-ਧੀ ਦਾ ਪਿਆਰ ਅਤੇ ਬਾਂਡਿੰਗ ਵੀ ਸਾਫ ਦਿਖਾਈ ਦਿੱਤੇ।  


Related News