IPL 2020 : ਪ੍ਰੈਕਟਿਸ ਤੋਂ ਬਾਅਦ ਨੰਨ੍ਹੀ ਫੈਨ ਨਾਲ ਮਸਤੀ ਕਰਦੇ ਨਜ਼ਰ ਆਏ ਧੋਨੀ (ਵੀਡੀਓ)

03/12/2020 5:40:20 PM

ਚੇਨਈ– ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਸੀਜ਼ਨ ਦਾ ਆਗਾਜ਼ 29 ਮਾਰਚ ਤੋਂ ਹੋਣ ਵਾਲਾ ਹੈ ਅਤੇ ਪਹਿਲਾ ਮੈਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਰਨਰ-ਅਪ ਚੇਨਈ ਸੁਪਰਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਸੀ.ਐੱਸ.ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਟੀਮ ਦੇ ਨਾਲ ਪ੍ਰੈਕਟਿਸ ਕਰ ਰਹੇ ਹਨ। ਇਸ ਦੌਰਾਨ ਧੋਨੀ ਆਪਣੀ ਇਕ ਨੰਨ੍ਹੀ ਫੈਨ ਨੂੰ ਮਿਲੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 

ਸੀ.ਐੱਸ.ਕੇ. ਦੇ ਟ੍ਰੇਨਿੰਗ ਕੈਂਪ ’ਚ ਪ੍ਰੈਕਟਿਸ ਦੇ ਨਾਲ-ਨਾਲ ਧੋਨੀ ਦੀ ਫੈਨਜ਼ ਦੇ ਨਾਲ ਵੀ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਇਕ ਹੋਰ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਪ੍ਰੈਕਟਿਸ ਸੈਸ਼ਲ ਤੋਂ ਬਾਅਦ ਧੋਨੀ ਜਦੋਂ ਵਾਪਸ ਜਾਣ ਲਗਦੇ ਹਨ ਤਾਂ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇਕ ਨੰਨ੍ਹੀ ਫੈਨ ਨਾਲ ਹੁੰਦੀ ਹੈ ਜਿਸ ਤੋਂ ਬਾਅਦ ਉਹ ਆਪਣੀ ਇਸ ਫੈਨ ਨਾਲ ਗੱਲਾਂ ਕਰਦੇ ਅਤੇ ਹਾਈ-ਫਾਈਵ ਕਰਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਧੋਨੀ ਆਪਣੇ ਕੁਝ ਹੋਰ ਫੈਨਜ਼ ਨਾਲ ਵੀ ਮਲਦੇ ਹਨ। ਇਸ ਵੀਡੀਓ ਨੂੰ ਧੋਨੀ ਦੇ ਇਕ ਫੈਨ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਹੈ ਅਤੇ ਇਸ ਨੂੰ 40 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। 

 
 
 
 
 
 
 
 
 
 
 
 
 
 

Cuteness Overloaded ! 😍💛💛 . Credits : @dr.kalamnithi95

A post shared by MS Dhoni Fans Page 🔵 (@bleed.dhonism) on Mar 9, 2020 at 9:06am PDT

 

ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. ਦਾ ਇੰਤਜ਼ਾਰ ਲੋਕ ਬੇਸਬਰੀ ਨਾਲ ਕਰ ਰਹੇ ਹਨ ਅਤੇ ਇਸ ਦਾ ਇਕ ਕਾਰਨ ਧੋਨੀ ਦੀ ਕ੍ਰਿਕੇਟ ਦੇ ਮੈਦਾਨ ’ਚ ਵਾਪਸੀ ਵੀ ਹੈ। ਵਰਲਡ ਕੱਪ 2019 ’ਚ ਹਾਰਨ ਤੋਂ ਬਾਅਦ ਹੀ ਧੋਨੀ ਨੇ ਇਕ ਵੀ ਮੈਚ ਨਹੀਂ ਖੇਡਿਆ ਅਤੇ ਹੁਣ ਉਹ 29 ਮਾਰਚ ਨੂੰ ਮੁੰਬਈ ਇੰਡੀਅਨਜ਼ ਖਿਲਾਫ ਖੇਡਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਆਈ.ਪੀ.ਐੱਲ. ’ਚ ਉਨ੍ਹਾਂ ਦੀ ਪਰਫਾਰਮੈਂਸ ਹੀ ਤੈਅ ਕਰੇਗੀ ਕਿ ਉਹ ਭਾਰਤੀ ਟੀਮ ’ਚ ਵਾਪਸੀ ਕਰਨਗੇ ਜਾਂ ਨਹੀਂ। 

ਇਹ ਵੀ ਪੜ੍ਹੋ– ਰੈਨਾ ਨੇ ਧੋਨੀ ਦੇ ਬੱਲੇ ਕੋਲੋਂ ਮੰਗੀ ਮੁਆਫੀ, ਵਾਇਰਲ ਹੋ ਰਹੀ ਵੀਡੀਓ


Related News