ਵਰਚੁਅਲ ਰਿਐਲਿਟੀ ਸ਼ੂਟਿੰਗ ਗੇਮ ਖੇਡਦੇ ਨਜ਼ਰ ਆਏ ਮਹਿੰਦਰ ਸਿੰਘ ਧੋਨੀ, ਦੇਖੋ ਵੀਡੀਓ
Saturday, Feb 22, 2020 - 10:35 AM (IST)

ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਪਿਛਲੇ ਲੰਬੇ ਸਮੇਂ ਤੋ ਕ੍ਰਿਕਟ ਤੋਂ ਦੂਰ ਹਨ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਸਮੇਂ ਬਿਤਾ ਰਹੇ ਹਨ। ਹਾਲ ਹੀ 'ਚ ਧੋਨੀ ਮੁੰਬਈ 'ਚ ਆਪਣੇ ਦੋਸਤਾਂ ਦੇ ਨਾਲ ਵਰਚੁਅਲ ਰਿਐਲਿਟੀ ਗੇਮਜ਼ ਖੇਡਦੇ ਨਜ਼ਰ ਆਏ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਿਹਾ ਹੈ। ਧੋਨੀ ਸਹਿਤ ਉਥੇ ਮੌਜੂਦ ਹਰ ਕੋਈ ਜੋ ਗੇਮਜ਼ ਖੇਡ ਰਿਹਾ ਸੀ ਪੂਰੀ ਤਰ੍ਹਾਂ ਨਾਲ ਗੇਮਿੰਗ ਗਿਅਰ ਨਾਲ ਲੈਸ ਸੀ। ਉਥੇ ਹੀ ਕੁਝ ਨੇ ਧੋਨੀ ਨੂੰ ਖੇਡਦੇ ਹੋਏ ਦੀ ਵੀਡੀਓ ਰਿਕਾਰਡ ਕਰ ਲਈ। ਧੋਨੀ ਨੇ ਮਜਬੂਤੀ ਦੇ ਨਾਲ ਬੰਦੂਕ ਫੜ ਸੀ ਅਤੇ ਉਹ ਇਕ ਪੇਸ਼ੇਵਰ ਦੀ ਤਰ੍ਹਾਂ ਦਿਖਾਈ ਦੇ ਰਹੇ ਸਨ।
ਇਸ ਦੇ ਪਿੱਛੇ ਦਾ ਕਾਰਨ ਵੀ ਸਪੱਸ਼ਟ ਹੈ ਕਿ 38 ਸਾਲ ਦਾ ਇਹ ਖਿਡਾਰੀ ਪ੍ਰਾਦੇਸ਼ਿਕ ਫੌਜ ਦਾ ਹਿੱਸਾ ਰਿਹਾ ਹੈ ਅਤੇ ਟ੍ਰੇਨਿੰਗ ਕੈਂਪ 'ਚ ਕਾਫ਼ੀ ਸਮਾਂ ਗੁਜ਼ਾਰਿਆ ਹੈ। ਵੀਡੀਓ 'ਚ ਸਾਫ਼ ਤੌਰ 'ਤੇ ਵੇਖਿਆ ਜਾ ਰਿਹਾ ਹੈ ਕਿ ਧੋਨੀ ਪੂਰੀ ਤਰ੍ਹਾਂ ਇਸ ਵਰਚੁਅਲ ਰਿਐਲਿਟੀ ਗੇਮਜ਼ ਦਾ ਆਨੰਦ ਲੈ ਰਹੇ ਸਨ। ਗੌਰ ਹੋ ਕਿ ਧੋਨੀ ਵਰਲਡ ਕੱਪ 2019 ਤੋਂ ਬਾਅਦ ਹੀ ਕ੍ਰਿਕਟ ਤੋਂ ਦੂਰ ਹਨ ਅਤੇ ਫਿਲਹਾਲ ਉਨ੍ਹਾਂ ਦੀ ਵਾਪਸੀ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਹਾਲਾਂਕਿ ਉਹ ਆਈ. ਪੀ. ਐੱਲ. 'ਚ ਆਪਣੀ ਟੀਮ ਚੇਂਨਈ ਸੁਪਰਕਿੰਗਜ਼ ਲਈ ਖੇਡਦੇ ਜਰੂਰ ਨਜ਼ਰ ਆਉਣਗੇ।
.@msdhoni’s fun evening with his friends in Mumbai. ❤️😇#Dhoni #MSDhoni #PUBG pic.twitter.com/syPYL8D9FH
— MS Dhoni Fans Official (@msdfansofficial) February 20, 2020