ਕ੍ਰਿਕਟ ਦੇ ਮੈਦਾਨ ਤੋਂ ਦੂਰ ਧੋਨੀ ਬਣੇ ਸਿੰਗਰ, ਗੀਤ ਗਾਉਂਦਿਆਂ ਦੀ ਵੀਡੀਓ ਹੋਈ ਵਾਇਰਲ
Thursday, Dec 05, 2019 - 12:27 PM (IST)

ਸਪੋਰਟਸ ਡੈਸਕ — ਕੈਪਟਨ ਕੂਲ ਦੇ ਨਾਂ ਨਾਲ ਭਾਰਤੀ ਟੀਮ ਦੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਦੇ ਸੰਨਿਆਸ ਨੂੰ ਲੈ ਕੇ ਇਹ ਅੰਦਾਜੇ ਤਾਂ ਪਿਛਲੇ ਕਈ ਮਹੀਨਿਆਂ ਤੋਂ ਲਗਾਏ ਜਾ ਰਹੇ ਹਨ। ਉਥੇ ਹੀ ਕ੍ਰਿਕਟ ਤੋਂ ਦੂਰ ਚੱਲ ਰਹੇ ਧੋਨੀ ਨਾਲ ਜੁੜੀ ਇਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਧੋਨੀ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿੱਥੇ ਧੋਨੀ ਕਿਸੇ ਪਾਰਟੀ 'ਚ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ, ਜਿਸ 'ਤੇ ਫੈਂਨਜ਼ ਵੀ ਰੱਜ ਕੇ ਪਸੰਦ ਅਤੇ ਕਮੈਂਟ ਕਰ ਰਹੇ ਹਨ। ਦਰਅਸਲ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਨੇ ਕੁਝ ਦਿਨ ਪਹਿਲਾਂ ਰਾਂਚੀ ਸਥਿਤ ਆਪਣੇ ਘਰ 'ਤੇ ਕੁਝ ਕਰੀਬੀ ਦੋਸਤਾਂ ਲਈ ਇਕ ਸਪੈਸ਼ਲ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਬਾਲੀਵੁੱਡ ਅਤੇ ਟੀ. ਵੀ. ਜਗਤ ਕੁਝ ਨਾਮੀ ਲੋਕ ਸ਼ਾਮਲ ਸਨ। ਇਸ ਪਾਰਟੀ ਜੋ ਵੀਡੀਓ ਸਾਹਮਣੇ ਆਈ ਉਸ 'ਚ ਧੋਨੀ, ਉਨ੍ਹਾਂ ਦਾ ਇਕ ਦੋਸਤ ਨਜ਼ਰ ਆ ਰਿਹਾ ਹੈ। ਧੋਨੀ ਦਾ ਇਹ ਅੰਦਾਜ਼ ਲੋਕਾਂ ਨੂੰ ਇਸ ਲਈ ਪਸੰਦ ਆ ਰਿਹਾ ਹੈ ਕਿਉਂਕਿ ਧੋਨੀ ਗੀਤ ਗਾਉਂਦੇ ਸਮੇਂ ਬਿਲਕੁੱਲ ਵੀ ਸੁਰ 'ਚ ਨਜ਼ਰ ਨਹੀਂ ਆਏ। ਜੋ ਖਿਡਾਰੀ ਕ੍ਰਿਕਟ ਫੀਲਡ 'ਚ ਆਪਣੇ ਪਰਫੈਕਸ਼ਨ ਅਤੇ ਫਿਨੀਸ਼ਿੰਗ ਲਈ ਪਛਾਣਿਆ ਜਾਂਦਾ ਹੈ, ਉਹ ਸੁਰ-ਤਾਲ ਦੀ ਦੁਨੀਆ 'ਚ ਬਿਲਕੁੱਲ ਲੈਅ 'ਚ ਨਹੀਂ ਦਿਸਿਆ। ਫਿਲਹਾਲ ਫੈਨਜ਼ ਧੋਨੀ ਦੇ ਇਸ ਅੰਦਾਜ ਨੂੰ ਵੀ ਕਾਫੀ ਪਸੰਦ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਦ ਕਿਸੇ ਪ੍ਰੋਗਰਾਮ 'ਤੇ ਧੋਨੀ ਤੋਂ ਪੁੱਛਿਆ ਗਿਆ ਕਿ ਤੁਸੀਂ ਕਦੋਂ ਕ੍ਰਿਕਟ 'ਚ ਵਾਪਸੀ ਕਰ ਰਹੇ ਹੋ ਤਾਂ ਇਸ 'ਤੇ ਧੋਨੀ ਨੇ ਕਿਹਾ ਸੀ ਕਿ ਤੁਸੀਂ ਜਨਵਰੀ 2020 ਤੱਕ ਇੰਤਜ਼ਾਰ ਕਰੋ। ਜਿਸ ਤੋਂ ਬਾਅਦ ਕ੍ਰਿਕਟ ਦੀਆਂ ਗਲੀਆਂ 'ਚ ਇਸ ਗੱਲ ਦੀ ਰੱਜ ਕੇ ਚਰਚਾ ਹੋਣ ਲੱਗ ਗਈ ਸੀ। ਉਥੇ ਹੀ ਧੋਨੀ ਨੇ ਆਪਣੇ ਫੈਨਜ਼ ਦਾ ਵੀ ਇੰਤਜ਼ਾਰ ਹੋ ਵਧਾ ਦਿੱਤਾ ਹੈ।