ਧੋਨੀ ਅੱਜ ਸ਼ਾਮ 7 ਵਜੇ ਕਰਨਗੇ ਸੰਨਿਆਸ ਦਾ ਐਲਾਨ, ਸੋਸ਼ਲ ਮੀਡੀਆ ’ਤੇ ਅੱਗ ਦੀ ਤਰ੍ਹਾਂ ਛਾਈ ਖਬਰ

Thursday, Sep 12, 2019 - 03:43 PM (IST)

ਧੋਨੀ ਅੱਜ ਸ਼ਾਮ 7 ਵਜੇ ਕਰਨਗੇ ਸੰਨਿਆਸ ਦਾ ਐਲਾਨ, ਸੋਸ਼ਲ ਮੀਡੀਆ ’ਤੇ ਅੱਗ ਦੀ ਤਰ੍ਹਾਂ ਛਾਈ ਖਬਰ

ਨਵੀਂ ਦਿੱਲੀ— ਟੀਮ ਇੰਡੀਆ ਦੇ ਵਿਕਟਕੀਪਰ ਅਤੇ ਭਾਰਤ ਨੂੰ ਵਰਲਡ ਟੀ-20 ਅਤੇ ਵਰਲਡ ਕੱਪ ਜਿਤਾਉਣ ਵਾਲੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਹਨ। ਇਸ ਦਾ ਦਾਅਵਾ ਅਸੀਂ ਨਹੀਂ ਕਰ ਰਹੇ ਸਗੋਂ ਇਹ ਖਬਰ ਸੋਸ਼ਲ ਮੀਡੀਆ ’ਤੇ ਅੱਗ ਦੀ ਤਰ੍ਹਾਂ ਫੈਲ ਗਈ ਹੈ। ਸੋਸ਼ਲ ਮੀਡੀਆ ’ਤੇ ਚਰਚਾਵਾਂ ਹਨ ਕਿ ਐੱਮ. ਐੱਸ. ਧੋਨੀ ਅੱਜ ਸ਼ਾਮ ਸੰਨਿਆਸ ਦਾ ਐਲਾਨ ਕਰ ਸਕਦੇ ਹਨ। ਸੋਸ਼ਲ ਮੀਡੀਆ ’ਤੇ ਲੋਕ ਟਵੀਟ ਕਰਕੇ ਦਸ ਰਹੇ ਹਨ ਕਿ ਐੱਮ. ਐੱਸ. ਧੋਨੀ ਆਪਣੇ ਸੰਨਿਆਸ ਦੇ ਐਲਾਨ ਨੂੰ ਲੈ ਕੇ ਸ਼ਾਮ 7 ਵਜੇ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।

ਕਿਉਂ ਪ੍ਰਗਟਾਏ ਜਾ ਰਹੇ ਹਨ ਧੋਨੀ ਦੇ ਸੰਨਿਆਸ ਦੇ ਖਦਸ਼ੇ

PunjabKesari

PunjabKesari


ਸ਼ੋਸ਼ਲ ਮੀਡੀਆ ’ਤੇ ਐੱਮ. ਐੱਸ. ਧੋਨੀ ਦੇ ਸੰਨਿਆਸ ਦੀ ਖਬਰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਟਵੀਟ ਦੇ ਬਾਅਦ ਫੈਲੀ ਹੈ। ਵਿਰਾਟ ਕੋਹਲੀ ਨੇ ਵੀਰਵਾਰ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ’ਚ ਉਹ ਧੋਨੀ ਦੇ ਸਿਜਦੇ ’ਚ ਝੁਕੇ ਹੋਏ ਹਨ। ਉਨ੍ਹਾਂ ਲਿਖਿਆ, ‘‘ਇਹ ਮੈਚ ਮੈਂ ਕਦੇ ਨਹੀਂ ਭੁਲ ਸਕਾਂਗਾ, ਖਾਸ ਰਾਤ। ਇਸ ਸ਼ਖਸ ਨੇ ਮੈਨੂੰ ਫਿੱਟਨੈਸ ਟੈਸਟ ਦੀ ਤਰ੍ਹਾਂ ਭਜਾਇਆ। ਵਿਰਾਟ ਕੋਹਲੀ ਦੇ ਇਸ ਟਵੀਟ ਦੇ ਬਾਅਦ ਫੈਂਸ ਨੂੰ ਲਗ ਰਿਹਾ ਹੈ ਕਿ ਐੱਮ. ਐੱਸ. ਧੋਨੀ ਅੱਜ ਸੰਨਿਆਸ ਦਾ ਐਲਾਨ ਕਰ ਸਕਦੇ ਹਨ ਕਿਉਂਕਿ ਭਾਰਤੀ ਕਪਤਾਨ ਨੇ ਜਿਸ ਮੈਚ ਦੀ ਇਹ ਤਸਵੀਰ ਸ਼ੇਅਰ ਕੀਤੀ ਹੈ। ਇਹ ਅੱਜ ਦੇ ਦਿਨ ਨਹੀਂ ਖੇਡਿਆ ਗਿਆ ਸੀ। ਨਾ ਹੀ ਧੋਨੀ ਨੇ ਅੱਜ ਦੇ ਦਿਨ ਕੋਈ ਅਜਿਹਾ ਕਾਰਨਾਮਾ ਕੀਤਾ ਸੀ ਜਿਸ ਦੀ ਵਜ੍ਹਾ ਕਰਕੇ ਵਿਰਾਟ ਕੋਹਲੀ ਉਨ੍ਹਾਂ ਨੂੰ ਯਾਦ ਕਰ ਰਹੇ ਹੋਣ।

PunjabKesari

ਧੋਨੀ ਨੂੰ ਲੋਕਾਂ ਨੂੰ ਹੈਰਾਨ ਕਰਨ ਦੀ ਆਦਤ
ਵੈਸੇ ਇਤਿਹਾਸ ਗਵਾਹ ਹੈ ਕਿ ਧੋਨੀ ਆਪਣੇ ਵੱਡੇ-ਵੱਡੇ ਫੈਸਲੇ ਅਚਾਨਕ ਲੈਂਦੇ ਹਨ ਜਿਸ ਨਾਲ ਦੁਨੀਆ ਹੈਰਾਨ ਹੋ ਜਾਂਦੀ ਹੈ। ਸਾਲ 2014-15 ’ਚ ਧੋਨੀ ਨੇ ਆਸਟਰੇਲੀਆ ਦੌਰੇ ਦੇ ਵਿਚਾਲੇ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਸ ਤੋਂ ਬਾਅਦ ਸਾਲ 2017 ’ਚ ਐੱਮ. ਐੱਸ. ਧੋਨੀ ਨੇ ਲਿਮਟਿਡ ਓਵਰ ਫਾਰਮੈਟ ਦੀ ਕਪਤਾਨੀ ਵੀ ਅਚਾਨਕ ਛੱਡ ਦਿੱਤੀ ਸੀ। ਇੰਗਲੈਂਡ ਦੌਰੇ ਤੋਂ ਪਹਿਲਾਂ ਧੋਨੀ ਨੇ ਕਪਤਾਨੀ ਤੋਂ ਅਸਤੀਫਾ ਦਿੱਤਾ ਅਤੇ ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਟੀਮ ਦੀ ਵਾਗਡੋਰ ਸੰਭਾਲੀ ਸੀ।


author

Tarsem Singh

Content Editor

Related News