MS ਧੋਨੀ ਨੇ ਆਸਕਰ ਜੇਤੂ 'ਦਿ ਐਲੀਫੈਂਟ ਵਿਸਪਰਰਜ਼' ਟੀਮ ਨਾਲ ਕੀਤੀ ਮੁਲਾਕਾਤ, ਤੋਹਫ਼ੇ ਵਜੋਂ ਦਿੱਤੀ CSK ਦੀ ਜਰਸੀ

Thursday, May 11, 2023 - 11:30 AM (IST)

MS ਧੋਨੀ ਨੇ ਆਸਕਰ ਜੇਤੂ 'ਦਿ ਐਲੀਫੈਂਟ ਵਿਸਪਰਰਜ਼' ਟੀਮ ਨਾਲ ਕੀਤੀ ਮੁਲਾਕਾਤ, ਤੋਹਫ਼ੇ ਵਜੋਂ ਦਿੱਤੀ CSK ਦੀ ਜਰਸੀ

ਚੇਨਈ (ਏਜੰਸੀ): ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਬੁੱਧਵਾਰ ਨੂੰ ਆਸਕਰ ਜੇਤੂ ਡਾਕਿਊਮੈਂਟਰੀ ਫਿਲਮ 'ਦਿ ਐਲੀਫੈਂਟ ਵਿਸਪਰਰਜ਼' ਦੇ ਨਿਰਦੇਸ਼ਕ ਕਾਰਤਿਕੀ ਗੋਨਸਾਲਵੇਸ ਅਤੇ ਜੋੜੇ, ਬੋਮਨ ਅਤੇ ਬੇਲੀ ਨਾਲ ਚੇਪਾਕ ਸਟੇਡੀਅਮ ਵਿੱਚ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ: ਪਹਿਲਵਾਨਾਂ ਦੀ ਬ੍ਰਿਜ ਭੂਸ਼ਣ ਨੂੰ ਚੁਣੌਤੀ, ਜੇਕਰ ਬੇਕਸੂਰ ਹੋ ਤਾਂ ਨਾਰਕੋ ਟੈਸਟ ਕਰਵਾਓ

PunjabKesari

ਟਵਿੱਟਰ 'ਤੇ ਟੀਮ ਚੇਨਈ ਸੁਪਰ ਕਿੰਗਜ਼ ਨੇ ਇਸ ਮੁਲਾਕਾਤ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆ ਅਤੇ ਲਿਖਿਆ, "ਸਾਡਾ ਦਿਲ ਜਿੱਤਣ ਵਾਲੀ ਟੀਮ ਲਈ ਪ੍ਰਸ਼ੰਸਾ ਦੀ ਗਰਜ! ਬੋਮਨ, ਬੇਲੀ ਅਤੇ ਫਿਲਮ ਨਿਰਮਾਤਾ ਕਾਰਤਿਕੀ ਗੋਨਸਾਲਵੇਸ ਦੀ ਮੇਜ਼ਬਾਨੀ ਕਰਨਾ ਬਹੁਤ ਵਧੀਆ ਹੈ!" ਤਸਵੀਰਾਂ ਵਿੱਚ ਐੱਮ.ਐੱਸ. ਧੋਨੀ ਨੂੰ ਕਾਰਤਿਕੀ, ਬੋਮਨ ਅਤੇ ਬੇਲੀ ਨਾਲ ਪੋਜ਼ ਦਿੰਦੇ ਹੋਏ ਅਤੇ ਸੀ.ਐੱਸ.ਕੇ. ਦੀ ਉਨ੍ਹਾਂ ਦਾ ਨਾਮ ਲਿਖੀ ਜਰਸੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਪਾਕਿ ਅਦਾਕਾਰਾ ਕਰਾਉਣਾ ਚਾਹੁੰਦੀ ਸੀ PM ਮੋਦੀ ਖ਼ਿਲਾਫ਼ ਸ਼ਿਕਾਇਤ ਦਰਜ, ਦਿੱਲੀ ਪੁਲਸ ਨੇ ਦਿੱਤਾ ਕਰਾਰਾ ਜਵਾਬ

 

ਟੀਮ ਸੀ.ਐੱਸ.ਕੇ. ਨੇ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਧੋਨੀ ਅਤੇ ਸੀ.ਐੱਸ.ਕੇ. ਪ੍ਰਬੰਧਨ ਟੀਮ ਨੂੰ ਚੇਪਾਕ ਸਟੇਡੀਅਮ ਵਿੱਚ ਆਸਕਰ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਕੈਪਟਨ ਕੂਲ ਦੀ ਬੇਟੀ ਜ਼ੀਵਾ ਨੂੰ ਵੀ ਆਪਣੇ ਪਿਤਾ ਅਤੇ ਟੀਮ ‘ਦਿ ਐਲੀਫੈਂਟ ਵਿਸਪਰਸ’ ਨਾਲ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਧੋਨੀ ਨਿਰਦੇਸ਼ਕ ਕਾਰਤਿਕੀ ਦੇ ਨਾਲ ਆਸਕਰ ਟਰਾਫੀ ਦੇ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦਾ ਆਗਾਮੀ ਅਮਰੀਕਾ ਦੌਰਾ ਹੋਵੇਗਾ 'ਇਤਿਹਾਸਕ', ਦੁਨੀਆ ਲਈ ਚੰਗਾ : ਤਰਨਜੀਤ ਸੰਧੂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News