RCB ਰਹੀ ਮੈਚ 'ਚ ਜੇਤੂ ਪਰ ਧੋਨੀ ਨੇ ਛੱਕਿਆਂ ਦੇ ਦੋਹਰੇ ਸੈਂਕੜੇ ਨਾਲ ਜਿੱਤਿਆ ਸਾਰਿਆਂ ਦਾ ਦਿਲ

Monday, Apr 22, 2019 - 11:11 AM (IST)

RCB ਰਹੀ ਮੈਚ 'ਚ ਜੇਤੂ ਪਰ ਧੋਨੀ ਨੇ ਛੱਕਿਆਂ ਦੇ ਦੋਹਰੇ ਸੈਂਕੜੇ ਨਾਲ ਜਿੱਤਿਆ ਸਾਰਿਆਂ ਦਾ ਦਿਲ

ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਅਕਸਰ ਨਾਮੁਮਕਿਨ ਨੂੰ ਮੁਮਕਿਨ ਕਰ ਦਿੰਦੇ ਹਨ ਪਰ ਐਤਵਾਰ ਨੂੰ ਬੈਂਗਲੁਰੂ 'ਚ ਖੇਡੇ ਗਏ ਆਈ.ਪੀ.ਐੱਲ. 2019 ਦੇ 39ਵੇਂ ਮੁਕਾਬਲੇ 'ਚ ਧੋਨੀ ਨਾਮੁਮਕਿਨ ਨੂੰ ਮੁਮਕਿਨ ਕਰਨ 'ਚ ਇਕ ਦੌੜ ਤੋਂ ਖੁੰਝੇ ਗਏ। ਦਰਅਸਲ ਆਰ.ਸੀ.ਬੀ. ਨੇ ਚੇਨਈ ਨੂੰ ਇਸ ਮੁਕਾਬਲੇ 'ਚ ਇਕ ਦੌੜ ਨਾਲ ਹਰਾ ਦਿੱਤਾ ਸੀ ਹਾਲਾਂਕਿ ਐੱਮ.ਐੱਸ. ਧੋਨੀ ਨੇ ਇਸ ਮੈਚ 'ਚ ਕਈ ਰਿਕਾਰਡ ਬਣਾਏ। ਨਾਲ ਹੀ ਕਈ ਕ੍ਰਿਕਟ ਪ੍ਰਸ਼ੰਸਕਾਂ ਦਾ ਦਿਲ ਵੀ ਜਿੱਤ ਲਿਆ ਕਿਉਂਕਿ ਆਖਰੀ ਓਵਰ 'ਚ ਸੀ.ਐੱਸ.ਕੇ ਨੂੰ ਜਿਤ ਲਈ 26 ਦੌੜਾਂ ਚਾਹੀਦੀਆਂ ਸਨ। ਧੋਨੀ ਨੇ ਉਮੇਸ਼ ਯਾਦਵ ਦੇ ਓਵਰ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਤਿੰਨ ਛੱਕਿਆਂ ਅਤੇ ਇਕ ਚੌਕੇ ਦੀ ਮਦਦ ਨਾਲ 24 ਦੌੜਾਂ ਬਣਆਈਆਂ। ਹਾਲਾਂਕਿ ਧੋਨੀ ਆਖਰੀ ਗੇਂਦ 'ਤੇ ਜੇਤੂ ਸ਼ਾਟ ਲਗਾਉਣ ਤੋਂ ਖੁੰਝੇ ਗਏ। ਜਦਕਿ ਨਾਨਸਟ੍ਰਾਈਕਰ ਐਂਡ ਤੋਂ ਰਨ ਲਈ ਦੌੜਦੇ ਸਮੇਂ ਸ਼ਾਰੁਦਲ ਰਨ ਆਊਟ ਹੋ ਗਏ। ਇਸ ਤਰ੍ਹਾਂ ਆਰ.ਸੀ.ਬੀ. ਇਹ ਮੈਚ ਇਕ ਦੌੜ ਨਾਲ ਜਿੱਤ ਗਈ।

ਧੋਨੀ ਨੇ ਠੋਕਿਆ ਛੱਕਿਆਂ ਦਾ ਦੋਹਰਾ ਸੈਂਕੜਾ
ਆਈ.ਪੀ.ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਐੱਮ.ਐੱਸ. ਧੋਨੀ ਤੀਜੇ ਨੰਬਰ 'ਤੇ ਪਹੁੰਚ ਗਏ। ਇੰਨਾ ਹੀ ਨਹੀਂ, ਐੱਮ.ਐੱਸ. ਧੋਨੀ ਆਈ.ਪੀ.ਐੱਲ 'ਚ 200 ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਵੀ ਬਣ ਗਏ ਹਨ। ਇਸ ਲੀਗ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਐੱਮ.ਐੱਸ. ਧੋਨੀ ਤੋਂ ਅੱਗੇ ਸਿਰਫ ਕ੍ਰਿਸ ਗੇਲ (323) ਅਤੇ ਏ.ਬੀ. ਡਿਵਿਲੀਅਰਸ (204) ਹਨ। ਧੋਨੀ ਨੇ ਅਜੇ ਤੱਕ 184 ਮੈਚਾਂ 'ਚ 203 ਛੱਕੇ ਲਗਾਏ ਹਨ।

ਬਤੌਰ ਕਪਤਾਨ ਆਈ.ਪੀ.ਐੱਲ. 'ਚ 4000 ਦੌੜਾਂ
PunjabKesari
ਮਹਿੰਦਰ ਸਿੰਘ ਧੋਨੀ ਨੇ ਇਸ ਮੈਚ 'ਚ ਇਕ ਹੋਰ ਰਿਕਾਰਡ ਬਣਾਇਆ ਹੈ। ਐੱਮ.ਐੱਸ. ਧੋਨੀ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਬਤੌਰ ਕਪਤਾਨ ਧੋਨੀ ਨੇ ਅਜੇ ਤੱਕ 4040 ਦੌੜਾਂ ਬਣਾ ਲਈਆਂ ਹਨ। ਧੋਨੀ ਦੇ ਇਸ ਰਿਕਾਰਡ ਦੇ ਨੇੜੇ ਕੋਈ ਵੀ ਕਪਤਾਨ ਨਹੀਂ ਹੈ। ਇਸ ਤੋਂ ਇਲਾਵਾ ਧੋਨੀ ਨੇ ਇਸੇ ਮੈਚ 'ਚ ਆਪਣੇ ਆਈ.ਪੀ.ਐੱਲ. ਕਰੀਅਰ ਦਾ ਬੈਸਟ ਪ੍ਰਦਰਸ਼ਨ (84 ਦੌੜਾਂ) ਕੀਤਾ ਹੈ। ਇਸ ਤੋਂ ਪਹਿਲਾਂ ਧੋਨੀ ਦੇ ਨਾਂ ਇਸ ਲੀਗ 'ਚ 79 ਦੌੜਾਂ ਦਾ ਬੈਸਟ ਸਕੋਰ ਸੀ, ਜੋ ਉਨ੍ਹਾਂ ਨੇ 2018 'ਚ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਮੋਹਾਲੀ 'ਚ ਬਣਾਇਆ ਸੀ।


author

Tarsem Singh

Content Editor

Related News