WC ਤੋਂ ਬਾਅਦ ਕ੍ਰਿਕਟ ਦੇ ਮੈਦਾਨ 'ਤੇ ਧੋਨੀ ਦੀ ਵਾਪਸੀ ਨੂੰ ਲੈ ਕੇ ਆਈ ਵੱਡੀ ਖ਼ਬਰ

Sunday, Sep 22, 2019 - 04:59 PM (IST)

WC ਤੋਂ ਬਾਅਦ ਕ੍ਰਿਕਟ ਦੇ ਮੈਦਾਨ 'ਤੇ ਧੋਨੀ ਦੀ ਵਾਪਸੀ ਨੂੰ ਲੈ ਕੇ ਆਈ ਵੱਡੀ ਖ਼ਬਰ

ਨਵੀਂ ਦਿੱਲੀ— ਵਰਲਡ ਕੱਪ ਖ਼ਤਮ ਹੋਣ ਦੇ ਬਾਅਦ ਤੋਂ ਹੀ ਸਾਰੀਆਂ ਦੀਆਂ ਨਜ਼ਰਾਂ ਭਾਰਤੀ ਧਾਕੜ ਐੱਮ.ਐੱਸ. ਧੋਨੀ 'ਤੇ ਸਨ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈਣਗੇ। ਪਰ ਹੁਣ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਧੋਨੀ ਦਸੰਬਰ 'ਚ ਖੇਡੀ ਜਾਣ ਵਾਲੀ ਸੀਰੀਜ਼ ਦੇ ਨਾਲ ਟੀਮ ਇੰਡੀਆ 'ਚ ਵਾਪਸੀ ਕਰਨਗੇ।
PunjabKesari
ਵੈਸਟਇੰਡੀਜ਼ ਦੇ ਨਾਲ ਭਾਰਤ 6 ਦਸੰਬਰ ਤੋਂ ਵਨ-ਡੇ ਅਤੇ ਟੀ-20 ਸੀਰੀਜ਼ ਖੇਡੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੇ ਕਿਸੇ ਵੀ ਮੈਚ 'ਚ ਖੇਡਣ ਦੀ ਖਬਰ ਨਹੀਂ ਹੈ। ਜੇਕਰ ਇਸ ਸੀਰੀਜ਼ 'ਚ ਵੀ ਧੋਨੀ ਵਾਪਸ ਨਹੀਂ ਪਰਤਦੇ ਤਾਂ ਪ੍ਰਸ਼ੰਸਕਾਂ ਨੂੰ ਅਗਲੇ ਸਾਲ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਜਿਹੇ 'ਚ ਧੋਨੀ ਦੀ ਵਾਪਸੀ ਜ਼ਿੰਬਾਬਵੇ ਅਤੇ ਆਸਟਰੇਲੀਆ ਖ਼ਿਲਾਫ਼ ਸੀਰੀਜ਼ ਦੌਰਾਨ ਸੰਭਵ ਹੋਵੇਗੀ ਜੋ 5 ਜਨਵਰੀ ਤੋਂ 19 ਜਨਵਰੀ ਤਕ ਖੇਡੀ ਜਾਵੇਗੀ।
PunjabKesari
ਜ਼ਿਕਰਯੋਗ ਹੈ ਕਿ ਇੰਗਲੈਂਡ 'ਚ ਖੇਡੇ ਗਏ ਵਰਲਡ ਕੱਪ ਦੇ ਬਾਅਦ ਤੋਂ ਹੀ ਧੋਨੀ ਨੇ ਭਾਰਤੀ ਟੀਮ ਤੋਂ ਦੂਰੀ ਬਣਾਈ ਹੋਈ ਹੈ। ਪਹਿਲਾਂ ਉਨ੍ਹਾਂ ਨੇ ਵੈਸਟਇੰਡੀਜ਼ ਦੌਰੇ 'ਤੇ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਧੋਨੀ ਆਰਮੀ ਦੀ ਟ੍ਰੇਨਿੰਗ 'ਤੇ 15 ਦਿਨਾਂ ਲਈ ਕਸ਼ਮੀਰ ਚਲੇ ਗਏ। 15 ਅਗਸਤ ਨੂੰ ਵਾਪਸ ਪਰਤਨ ਦੇ ਬਾਅਦ ਉਨ੍ਹਾਂ ਦੇ ਦੱਖਣੀ ਅਫਰੀਕਾ ਦੇ ਨਾਲ ਟੀ-20 ਸੀਰੀਜ਼ 'ਚ ਖੇਡਣ ਦੀਆਂ ਖਬਰਾਂ ਆਈਆਂ ਤਾਂ ਉਨ੍ਹਾਂ ਨੇ ਇਸ ਦੇ ਲਈ ਵੀ ਖ਼ੁਦ ਨੂੰ ਅਣਉਪਲਬਧ ਦੱਸਿਆ ਸੀ।

 

 


author

Tarsem Singh

Content Editor

Related News