ਏਸ਼ੀਆ ਕੱਪ ''ਚ ਟੀਮ ਇੰਡੀਆ ਦੀ ਜਿੱਤ ਲਈ ਧੋਨੀ ਨੇ ਮੰਦਰ ''ਚ ਕੀਤੀ ਪੂਜਾ

Thursday, Sep 13, 2018 - 11:12 AM (IST)

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਐੱਮ.ਐੱਸ.ਧੋਨੀ ਗਜਬ ਦੇ ਕ੍ਰਿਕਟਰ ਹੀ ਨਹੀਂ ਬਲਕਿ ਇਕ ਧਾਰਮਿਕ ਇਨਸਾਨ ਵੀ ਹਨ। ਧੋਨੀ ਦੀ ਆਸਥਾ ਰਾਂਚੀ ਤੋਂ 70 ਕਿ.ਮੀ ਦੂਰ ਦੇਵੜੀ ਮੰਦਰ 'ਚ ਵੱਸਦੀ ਹੈ, ਜਿਥੇ ਉਹ ਹਰ ਵੱਡੀ ਸੀਰੀਜ਼ ਜਾਂ ਫਿਰ ਜਿੱਤ ਤੋਂ ਬਾਅਦ ਮੱਥਾ ਟੇਕਣ ਜਾਂਦੇ ਹਨ। ਏਸ਼ੀਆ ਕੱਪ ਤੋਂ ਪਹਿਲਾਂ ਵੀ ਧੋਨੀ ਦੇਵੜੀ ਮੰਦਰ ਪਹੁੰਚੇ ਅਤੇ ਉਥੇ ਟੀਮ ਇੰਡੀਆ ਦੀ ਸਫਲਤਾ ਦੀ ਦੁਆ ਮੰਗੀ। ਧੋਨੀ ਆਪਣੀ ਗੱਡੀ 'ਚ ਮੰਦਰ ਗਏ ਅਤੇ ਲਗਭਗ 20 ਮਿੰਟ ਤੱਕ ਪੂਜਾ ਅਰਚਨਾ ਕੀਤੀ। ਧੋਨੀ ਨੇ ਆਪਣੇ ਫੈਨਜ਼ ਨਾਲ ਫੋਟੋ ਵੀ ਖਿਚਵਾਈ। ਮੰਦਰ ਪਹੁੰਚੇ ਧੋਨੀ ਨੇ ਮੈਨਚੇਸਟਰ ਯੂਨਾਈਟਿਡ ਕੱਲਬ ਦੀ ਜਰਸੀ ਅਤੇ ਖਾਕੀ ਟ੍ਰਾਊਂਜਰ ਪਹਿਣਿਆ ਹੋਇਆ ਸੀ।

ਦੇਵੜੀ ਮੰਦਰ ਮਾਂ ਸੋਲਹਭੁਜਾ ਦੁਰਗਾ ਦੀ ਪੂਜਾ ਹੁੰਦੀ ਹੈ। ਇਸ ਮੰਦਰ ਨੇ ਧੋਨੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਹਰ ਕਸ਼ਟ ਦੂਰ ਕੀਤਾ ਹੈ। ਧੋਨੀ ਨੇ ਫਰਸ਼ ਤੋਂ ਅਰਸ਼ ਤੱਕ ਦਾ ਸਫਰ ਦੇਵੜੀ ਮਾਂ ਦੇ ਆਸ਼ੀਰਵਾਦ ਨਾਲ ਪੂਰਾ ਕੀਤਾ ਹੈ। ਮਹਿੰਦਰ ਸਿੰਘ ਧੋਨੀ ਦੇ ਇਲਾਵਾ ਇਸ ਮੰਦਰ 'ਚ ਹਰਭਜਨ ਸਿੰਘ, ਸ਼ਿਖਰ ਧਵਨ ਅਤੇ ਉਨ੍ਹਾਂ ਦੀ ਪਤਨੀ ਆਇਸ਼ਾ ਵੀ ਆ ਚੁੱਕੀ ਹੈ।

 


-ਧੋਨੀ ਦੀ ਵਜ੍ਹਾ ਨਾਲ ਮੰਦਰ ਮਸ਼ਹੂਰ
ਰਾਂਚੀ ਤੋਂ ਦੂਰ ਦੇਵੜੀ ਮੰਦਰ ਨੂੰ ਪਹਿਲਾਂ ਜ਼ਿਆਦਾ ਲੋਕ ਨਹੀਂ ਜਾਣਦੇ ਸਨ ਪਰ ਧੋਨੀ ਦੇ ਆਉਣ ਨਾਲ ਇਸ ਮੰਦਰ ਦਾ ਨਾਂ ਹਰ ਜਗ੍ਹਾ ਫੈਲ ਗਿਆ। ਧੋਨੀ ਦੇ ਆਉਣ ਤੋਂ ਬਾਅਦ ਇਥੇ ਭਗਤਾਂ ਦੀ ਗਿਣਤੀ ਵਧੀ ਹੈ। ਪਹਿਲਾਂ ਇਸ ਮੰਦਰ 'ਚ ਮੰਗਲਵਾਰ ਅਤੇ ਐਤਵਾਰ ਨੂੰ 400 ਤੋਂ 500 ਲੋਕ ਆਉਂਦੇ ਸਨ ਪਰ ਹੁਣ ਇਹ ਸੰਖਿਆ ਵਧ ਕੇ 5 ਹਜ਼ਾਰ ਤੱਕ ਹੋ ਗਈ ਹੈ ਅਤੇ ਇਸ ਮੰਦਰ 'ਚ ਅਮਰੀਕਾ ਅਤੇ ਇੰਗਲੈਂਡ ਦੇ ਲੋਕ ਵੀ ਪੂਜਾ ਕਰਨ ਆਉਂਦੇ ਹਨ।

ਤੁਹਾਨੂੰ ਦੱਸ ਦਈਏ ਕਿ ਏਸ਼ੀਆ ਕੱਪ 'ਚ ਟੀਮ ਇੰਡੀਆ ਨੂੰ ਪਹਿਲਾਂ ਮੈਚ 18 ਸਤੰਬਰ ਨੂੰ ਹਾਂਗਕਾਂਗ ਖਿਲਾਫ ਖੇਡਣਾ ਹੈ। ਉਸ ਤੋਂ ਅਗਲੇ ਦਿਨ ਯਾਨੀ 19 ਸਤੰਬਰ ਨੂੰ ਟੀਮ ਇੰਡੀਆ ਆਪਣੀ ਸਭ ਤੋਂ ਵੱਡੀ ਵਿਰੋਧੀ ਟੀਮ ਪਾਕਿਸਤਾਨ ਨਾਲ ਭਿੜੇਗੀ।

 


Related News