WC ਦੌਰਾਨ ਰਨ ਆਊਟ ਹੋਣ ਦੇ ਮਾਮਲੇ ''ਤੇ ਧੋਨੀ ਨੇ ਆਖ਼ਰਕਾਰ ਤੋੜੀ ਚੁੱਪੀ, ਕਿਹਾ...

Sunday, Jan 12, 2020 - 03:06 PM (IST)

WC ਦੌਰਾਨ ਰਨ ਆਊਟ ਹੋਣ ਦੇ ਮਾਮਲੇ ''ਤੇ ਧੋਨੀ ਨੇ ਆਖ਼ਰਕਾਰ ਤੋੜੀ ਚੁੱਪੀ, ਕਿਹਾ...

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਜੁਲਾਈ 'ਚ ਵਰਲਡ ਕੱਪ ਸੈਮੀਫਾਈਨਲ 'ਚ ਭਾਰਤ ਦੀ ਹਾਰ ਦੇ ਬਾਅਦ ਤੋਂ ਟੀਮ 'ਚੋਂ ਬਾਹਰ ਚਲ ਰਹੇ ਹਨ। ਫੈਨਜ਼ ਵੀ ਧੋਨੀ ਦੀ ਟੀਮ ਇੰਡੀਆ 'ਚ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਵਰਲਡ ਕੱਪ 2019 ਦੀਆਂ ਸੁਰਖੀਆਂ 'ਚ ਰਹੇ ਆਪਣੇ ਰਨ ਆਊਟ ਦੇ ਮਾਮਲੇ 'ਤੇ ਧੋਨੀ ਨੇ ਆਖ਼ਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ।
PunjabKesari
ਦਰਅਸਲ, ਇਕ ਵੈੱਬਸਾਈਟ ਨਾਲ ਗੱਲਬਾਤ ਕਰਨ ਦੇ ਦੌਰਾਨ ਜਦੋਂ ਧੋਨੀ ਤੋਂ ਉਨ੍ਹਾਂ ਦੇ ਵਰਲਡ ਕੱਪ 'ਚ ਰਨ ਆਊਟ ਹੋਣ ਵਾਲੇ ਸਵਾਲ 'ਤੇ ਪੁੱਛਿਆ ਗਿਆ ਕਿ ਤੁਸੀਂ ਡਾਈਵ ਕਿਉਂ ਨਹੀਂ ਲਾਈ ਜਿਸ 'ਤੇ ਧੋਨੀ ਨੇ ਕਿਹਾ, ਮੈਂ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਮੈਂ ਕਿਉਂ ਡਾਈਵ ਨਹੀਂ ਲਗਾ ਸਕਿਆ।'' ਧੋਨੀ ਨੇ ਕਿਹਾ, ''ਉਨ੍ਹਾਂ ਦੋ ਇੰਚ ਨੂੰ ਲੈ ਕੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਸੀ- ਐੱਮ. ਐੱਸ. ਧੋਨੀ ਤੈਨੂੰ ਡਾਈਵ ਲਾਉਣੀ ਚਾਹੀਦੀ ਸੀ।'' ਜ਼ਿਕਰਯੋਗ ਹੈ ਕਿ ਉਸ ਮੁਕਾਬਲੇ 'ਚ ਐੱਮ. ਐੱਸ. ਧੋਨੀ 50 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਭਾਰਤ ਮੈਚ ਹਾਰ ਕੇ ਵਰਲਡ ਕੱਪ ਤੋਂ ਬਾਹਰ ਹੋ ਗਏ ਸਨ। ਇਸੇ ਕਾਰਨ ਧੋਨੀ ਦੀ ਇਸ ਮਾਮਲੇ 'ਚ ਕਾਫੀ ਆਲੋਚਨਾ ਵੀ ਹੋਈ ਸੀ।  


author

Tarsem Singh

Content Editor

Related News