ਗੰਭੀਰ ਨੇ ਧੋਨੀ ਦੇ ਸੰਨਿਆਸ ਬਾਰੇ ਦਿੱਤਾ ਵੱਡਾ ਬਿਆਨ, ਕਿਹਾ..
Friday, Jul 19, 2019 - 12:20 PM (IST)

ਸਪੋਰਟਸ ਡੈਸਕ— ਇਨ੍ਹਾਂ ਦਿਨਾਂ 'ਚ ਮੀਡੀਆ 'ਚ ਲਗਾਤਾਰ ਐੱਮ.ਐੱਸ. ਧੋਨੀ ਦੇ ਸੰਨਿਆਸ ਦੀਆਂ ਖਬਰਾਂ ਚਰਚਾ 'ਚ ਹਨ, ਇਸ ਵਿਚਾਲੇ ਟੀਮ ਇੰਡੀਆ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਧੋਨੀ 'ਤੇ ਵੱਡਾ ਖੁਲਾਸਾ ਕੀਤਾ ਹੈ। ਇਕ ਇੰਟਰਵਿਊ ਦੇ ਦੌਰਾਨ ਗੌਤਮ ਗੰਭੀਰ ਨੇ ਕਿਹਾ ਕਿ ਧੋਨੀ ਨੇ ਸਾਲ 2012 'ਚ ਹੀ ਫੈਸਲਾ ਕਰ ਲਿਆ ਸੀ ਕਿ ਮੈਂ (ਗੰਭੀਰ), ਸਹਿਵਾਗ ਅਤੇ ਸਚਿਨ 2015 'ਚ ਹੋਣ ਵਾਲੇ ਵਰਲਡ ਕੱਪ 'ਚ ਨਹੀਂ ਖੇਡਣਗੇ ਕਿਉਂਕਿ ਉਨ੍ਹਾਂ ਦੀ ਫੀਲਡਿੰਗ ਚੰਗੀ ਨਹੀਂ ਸੀ ਅਤੇ ਉਹ ਚਾਹੁੰਦੇ ਸਨ ਯੁਵਾ ਅੱਗੇ ਆਉਣ। ਗੰਭੀਰ ਨੇ ਕਿਹਾ ਕਿ ਧੋਨੀ ਦਾ ਇਹ ਕਹਿਣਾ ਮੇਰੇ ਲਈ ਬਹੁਤ ਵੱਡਾ ਝਟਕਾ ਸੀ। ਇਹ ਕਿਸੇ ਵੀ ਕ੍ਰਿਕਟਰ ਲਈ ਝਟਕਾ ਹੁੰਦਾ। ਗੰਭੀਰ ਨੇ ਅੱਗੇ ਕਿਹਾ, ''ਮੈਂ ਕਦੀ ਨਹੀਂ ਸੁਣਿਆ ਕਿ ਕੋਈ ਤੁਹਾਨੂੰ ਸਾਲ 2012 'ਚ ਹੀ ਦਸ ਦਵੇ ਕਿ ਤੁਸੀਂ 2015 ਦਾ ਵਰਲਡ ਕੱਪ ਨਹੀਂ ਖੇਡੋਗੇ। ਮੈਨੂੰ ਹਮੇਸ਼ਾ ਲਗਦਾ ਹੈ ਕਿ ਜੇਕਰ ਤੁਸੀਂ ਦੌੜਾਂ ਬਣਾ ਰੇ ਹੋ ਤਾਂ ਉਮਰ ਸਿਰਫ ਇਕ ਨੰਬਰ ਹੈ।''
ਧੋਨੀ ਤੋਂ ਅੱਗੇ ਦੇਖਣ ਦਾ ਸਮਾਂ
ਜ਼ਿਕਰਯੋਗ ਹੈ ਕਿ ਗੰਭੀਰ ਨੇ ਇਹ ਵੀ ਕਿਹਾ ਹੈ ਕਿ ਹੁਣ ਧੋਨੀ ਤੋਂ ਅੱਗੇ ਦੇਖਣ ਦਾ ਸਮਾਂ ਆ ਗਿਆ ਹੈ। ਗੰਭੀਰ ਨੇ ਕਿਹਾ ਕਿ ਜਦੋਂ ਧੋਨੀ ਕਪਤਾਨ ਸਨ ਤਾਂ ਉਹ ਭਵਿੱਖ ਵੱਲ ਦੇਖਦੇ ਸਨ। ਧੋਨੀ ਨੇ ਆਪਣੀ ਕਪਤਾਨੀ 'ਚ ਵੀ ਭਵਿੱਖ ਦੇ ਖਿਡਾਰੀਆਂ 'ਤੇ ਦਾਅ ਲਗਾਇਆ ਸੀ ਅਤੇ ਉਨ੍ਹਾਂ ਨੇ ਇਮੋਸ਼ਨਲ ਨਹੀਂ ਸਗੋਂ ਪ੍ਰੈਕਟਿਕਲ ਫੈਸਲੇ ਲਏ ਸਨ। ਹੁਣ ਰਿਸ਼ਭ ਪੰਤ, ਸੰਜੂ ਸੈਮਸਨ ਅਤੇ ਇਸ਼ਾਨ ਕਿਸ਼ਨ ਜਿਹੇ ਵਿਕਟਕੀਪਰਸ 'ਤੇ ਧਿਆਨ ਲਗਾਉਣ ਦਾ ਸਮਾਂ ਹੈ। ਉਨ੍ਹਾਂ ਨੂੰ ਇਕ ਤੋਂ ਡੇਢ ਸਾਲ ਦਾ ਸਮਾਂ ਮਿਲਣਾ ਚਾਹੀਦਾ ਹੈ ਅਤੇ ਜੇਕਰ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਤਾਂ ਦੂਜੇ ਖਿਡਾਰੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ।