ਧੋਨੀ ਨੇ ਦੱਸਿਆ ਭਾਰਤ ਦਾ ਇੰਗਲੈਂਡ ਸੀਰੀਜ਼ ਹਾਰਨ ਦਾ ਵੱਡਾ ਕਾਰਨ

Saturday, Sep 15, 2018 - 09:43 AM (IST)

ਰਾਂਚੀ— ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਗਲੈਂਡ 'ਚ ਟੈਸਟ ਸੀਰੀਜ਼ 1-4 ਨਾਲ ਹਾਰਨ ਵਾਲੀ ਟੀਮ ਇੰਡੀਆ ਦੇ ਬਚਾਅ 'ਚ ਸਾਹਮਣੇ ਆਉਂਦੇ ਹੋਏ ਕਿਹਾ ਕਿ ਅਭਿਆਸ ਮੈਚਾਂ ਦੀ ਕਮੀ ਕਾਰਨ ਟੀਮ ਦਾ ਪ੍ਰਦਰਸ਼ਨ ਪ੍ਰਭਾਵਿਤ ਹੋਇਆ। ਭਾਰਤੀ ਟੀਮ ਨੇ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਸਿਰਫ ਇਕ ਅਭਿਆਸ ਮੈਚ ਖੇਡਿਆ ਸੀ ਅਤੇ ਧੋਨੀ ਦੇ ਮੁਤਾਬਕ ਭਾਰਤੀ ਬੱਲੇਬਾਜ਼ਾਂ ਦੇ ਅਸਫਲ ਰਹਿਣ ਦਾ ਇਹ ਵੱਡਾ ਕਾਰਨ ਸੀ।
PunjabKesari
ਧੋਨੀ ਨੇ ਆਪਣੇ ਜੱਦੀ ਸ਼ਹਿਰ ਰਾਂਚੀ 'ਚ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ, ''ਭਾਰਤੀ ਟੀਮ ਨੂੰ ਟੈਸਟ ਸੀਰੀਜ਼ ਤੋਂ ਪਹਿਲਾਂ ਅਭਿਆਸ ਮੈਚ ਨਹੀਂ ਖੇਡਣ ਦੀ ਕਮੀ ਮਹਿਸੂਸ ਹੋਈ। ਇਹੋ ਕਾਰਨ ਹੈ ਕਿ ਬੱਲੇਬਾਜ਼ਾਂ ਨੁੰ ਹਾਲਾਤ 'ਚ ਤਾਲਮੇਲ ਬਿਠਾਉਣ 'ਚ ਪਰੇਸ਼ਾਨੀ ਹੋਈ ਅਤੇ ਬੱਲੇਬਾਜ਼ੀ ਅਸਫਲ ਰਹੀ। ਪਰ ਵਿਦੇਸ਼ੀ ਜ਼ਮੀਨ 'ਤੇ ਟੈਸਟ ਸੀਰੀਜ਼ ਦੀ ਅਸਫਲਤਾ ਨਾਲ ਤੁਸੀਂ ਆਪਣੀ ਉਪਲਬਧੀਆਂ ਦਾ ਸਿਹਰਾ ਉਨ੍ਹਾਂ ਤੋਂ ਨਹੀਂ ਖੋ ਸਕਦੇ। ਇਹ ਸਭ ਖੇਡ ਦਾ ਹਿੱਸਾ ਹੈ ਅਤੇ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਹੈ ਕਿ ਭਾਰਤ ਮੌਜੂਦਾ ਵਿਸ਼ਵ ਟੈਸਟ ਰੈਂਕਿੰਗ 'ਚ ਅਜੇ ਵੀ ਨੰਬਰ ਇਕ ਹੈ।''


Related News