ਫੌਜ ਦੀ ਡਿਊਟੀ ਨਿਭਾ ਕੇ ਪਰਤੇ ਧੋਨੀ, ਪਿਤਾ ਨੂੰ ਵੇਖ ਜੀਵਾ ਹੋਈ ਭਾਵੁਕ

08/17/2019 5:03:41 PM

ਸਪੋਰਟਸ ਡੈਸਕ— ਟੈਰੀਟੋਰੀਅਲ ਆਰਮੀ ਦੇ ਨਾਲ ਲਗਭਗ ਦੋ ਹਫਤੇ ਬਿਤਾਉਣ ਦੇ ਬਾਅਦ ਲੈਫਟੀਨੈਂਟ ਕਰਨਲ ਐੱਮ. ਐੱਸ. ਧੋਨੀ ਵਾਪਸ ਦਿੱਲੀ ਪਰਤ ਆਏ ਹਨ। ਧੋਨੀ ਸ਼ੁੱਕਰਵਾਰ ਨੂੰ ਵਾਪਸ ਪਰਤੇ। ਉਹ ਲੇਹ ਤੋਂ ਸਿੱਧੇ ਰਾਜਧਾਨੀ ਪੁੱਜੇ। ਵੈਸਟਇੰਡੀਜ਼ ਦੌਰੇ 'ਤੇ ਨਾ ਜਾ ਕੇ ਧੋਨੀ 30 ਜੁਲਾਈ ਨੂੰ ਟੈਰੀਟੋਰੀਅਲ ਆਰਮੀ ਨਾਲ ਜੁੜੇ ਸਨ।
PunjabKesari
ਧੋਨੀ ਦੇ ਦਿੱਲੀ ਪਹੁੰਚਣ 'ਤੇ ਕਈ ਦਿਨਾਂ ਬਾਅਦ ਉਨ੍ਹਾਂ ਦੀ ਬੇਟੀ ਜੀਵਾ ਨੇ ਆਪਣੇ ਪਿਤਾ ਐੱਮ. ਐੱਸ. ਧੋਨੀ ਨੂੰ ਦੇਖਿਆ, ਉਹ ਉਨ੍ਹਾਂ ਨਾਲ ਲਿਪਟ ਗਈ। ਧੋਨੀ ਦੇ ਫੈਨ ਕਲੱਬ ਨੇ ਉਨ੍ਹਾਂ ਦੀ ਬੇਟੀ ਜੀਵਾ ਦੀ ਇਹ ਭਾਵੁਕ ਕਰ ਦੇਣ ਵਾਲੀ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਲੰਬੇ ਸਮੇਂ ਬਾਅਦ ਧੋਨੀ ਤੋਂ ਮਿਲ ਕੇ ਜੀਵਾ ਉਨ੍ਹਾਂ ਦੇ ਗਲੇ ਲੱਗੇ ਦਿਖਾਈ ਦੇ ਰਹੀ ਹੈ।
PunjabKesari
ਧੋਨੀ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਇਨ੍ਹਾਂ ਤਸਵੀਰਾਂ 'ਚ ਧੋਨੀ ਲੇਹ ਏਅਰਪੋਰਟ 'ਤੇ ਉਨ੍ਹਾਂ ਨੇ ਇਕ ਆਮ ਆਦਮੀ ਦੀ ਤਰ੍ਹਾਂ ਜਾਂਚ ਕਰਵਾਈ। ਧੋਨੀ ਕਸ਼ਮੀਰ ਵਾਦੀ 'ਚ ਤਾਇਨਾਤ ਸਨ, ਜਿਸ ਤੋਂ ਬਾਅਦ ਆਜ਼ਾਦੀ ਦੇ ਦਿਹਾੜੇ ਦੀ ਪੂਰਬਲੀ ਸ਼ਾਮ 'ਤੇ ਉਹ ਨਵੇਂ ਕੇਂਦਰ ਸ਼ਾਸਤ ਸੂਬੇ ਲੱਦਾਖ 'ਚ ਚਲੇ ਗਏ ਸਨ। ਉਹ ਉੱਥੇ ਇਕ ਆਰਮੀ ਹਾਸਪਿਟਲ 'ਚ ਮਰੀਜ਼ਾਂ ਨੂੰ ਮਿਲੇ। 
PunjabKesari
ਲੇਹ ਏਅਰਪੋਰਟ 'ਤੇ ਧੋਨੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਤਸੀਵਰਾਂ ਖਿੱਚਵਾਈਆਂ। ਭਾਰਤ ਦੇ ਦਿੱਗਜ ਵਿਕਟਕੀਪਰ ਬੱਲੇਬਾਜ਼ ਧੋਨੀ ਨੇ ਆਰਮੀ ਦੇ ਨਾਲ 15 ਦਿਨ ਦੀ ਟ੍ਰੇਨਿੰਗ ਦੇ ਦੌਰਾਨ ਉੱਥੇ ਪੈਟਰੋਲਿੰਗ ਵੀ ਕੀਤੀ। ਇਸ ਤੋਂ ਇਲਾਵਾ ਉਹ ਉੜੀ ਅਤੇ ਅੰਨਤਨਾਗ ਵੀ ਗਏ। ਇੰਗਲੈਂਡ 'ਚ ਹੋਏ ਵਰਲਡ ਕੱਪ 'ਚ ਭਾਰਤ ਦਾ ਸਫਰ ਸੈਮੀਫਾਈਨਲ 'ਚ ਹੀ ਖ਼ਤਮ ਹੋ ਗਿਆ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਧੋਨੀ ਆਉਣ ਵਾਲੇ ਦਿਨਾਂ 'ਚ ਆਪਣੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ ਹਨ, ਪਰ ਵੈਸਟਇੰਡੀਜ਼ ਦੌਰੇ 'ਤੇ ਉਹ ਖੁਦ ਨੂੰ ਅਣਉਪਲਬਧ ਦੱਸ ਕੇ ਆਰਮੀ ਦੇ ਨਾਲ ਟ੍ਰੇਨਿੰਗ ਕਰਨ ਲਈ ਕਸ਼ਮੀਰ ਚਲੇ ਗਏ ਅਤੇ ਹੁਣ ਸਾਰੀਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਵਾਪਸ ਟਿੱਕ ਗਈਆਂ ਹਨ।

PunjabKesari


Tarsem Singh

Content Editor

Related News