ਇਸ ਖਿਡਾਰੀ ਨੇ ਆਪਣੀ ਹੀ ਭੈਣ ਨਾਲ ਕਰਾਈ ਮੰਗਣੀ, ਜਲਦ ਕਰਾਉਣਗੇ ਵਿਆਹ

Friday, Sep 04, 2020 - 05:17 PM (IST)

ਇਸ ਖਿਡਾਰੀ ਨੇ ਆਪਣੀ ਹੀ ਭੈਣ ਨਾਲ ਕਰਾਈ ਮੰਗਣੀ, ਜਲਦ ਕਰਾਉਣਗੇ ਵਿਆਹ

ਨਵੀਂ ਦਿੱਲੀ : ਪੁਰਤਗਾਲ ਦੇ MOTOGP ਸਟਾਰ ਮਿਗੁਏਲ ਓਲੀਵੇਰਾ ਨੇ ਆਪਣੀ ਸੌਤੇਲੀ ਭੈਣ ਨਾਲ ਮੰਗਣੀ ਕਰਵਾ ਲਈ ਹੈ ਅਤੇ ਜਲਦ ਹੀ ਉਹ ਵਿਆਹ ਕਰਵਾਉਣ ਵਾਲੇ ਹਨ। ਇਹ ਦੋਵੇਂ ਜਦੋਂ 13 ਸਾਲ ਦੇ ਸਨ, ਉਦੋਂ ਦੋਵਾਂ ਨੂੰ ਪਿਆਰ ਹੋ ਗਿਆ ਸੀ ਅਤੇ ਦੋਵੇਂ ਇਕ-ਦੂਜੇ ਨੂੰ 11 ਸਾਲ ਤੋਂ ਡੇਟ ਕਰ ਰਹੇ ਸਨ। ਸਾਲ 2019 ਵਿਚ ਇਸ ਜੋੜੇ ਨੇ ਆਪਣੇ ਰਿਲੇਸ਼ਨਸ਼ਿਪ ਦਾ ਰਾਜ਼ ਖੋਲ੍ਹਿਆ ਸੀ।

PunjabKesari

ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ

ਐਂਡਰੀਆ ਪਿਮੇਂਟਾ ਦੀ ਉਮਰ 24 ਸਾਲ ਹੈ ਅਤੇ ਉਹ ਮਿਗੁਏਲ ਓਲੀਵਿਏਰਾ ਦੇ ਪਿਤਾ ਦੀ ਦੂਜੀ ਪਤਨੀ ਦੀ ਧੀ ਹੈ। ਇਨ੍ਹਾਂ ਦੋਵਾਂ ਦੀ ਮੰਗਣੀ ਤੋਂ ਬਾਅਦ ਮਿਗੁਏਲ ਓਲੀਵਿਏਰਾ ਦੇ ਪਿਤਾ ਨੇ ਬੇਹੱਦ ਖ਼ੁਸ਼ੀ ਜਤਾਈ ਸੀ। ਉਨ੍ਹਾਂ ਨੇ ਦੋਵਾਂ ਨੂੰ ਆਪਣਾ ਪਿਆਰ ਪਾਉਣ ਲਈ ਵਧਾਈ ਦਿੱਤੀ।

PunjabKesari

ਇਹ ਵੀ ਪੜ੍ਹੋ: IPL 2020: ਧੋਨੀ ਦੀ ਟੀਮ ਦਾ ਮੁੜ ਹੋਇਆ ਕੋਰੋਨਾ ਟੈਸਟ, ਰਿਪੋਰਟ ਆਈ ਸਾਹਮਣੇ

ਦੱਸ ਦੇਈਏ ਕਿ ਓਲੀਵੇਰਾ ਅਤੇ ਐਂਡਰੀਆ ਇਸੇ ਸਾਲ ਵਿਆਹ ਕਰਨ ਵਾਲੇ ਹਨ। ਹਾਲ ਹੀ ਵਿਚ ਮਿਗੁਏਲ ਓਲੀਵੇਰਾ ਉਦੋਂ ਸੁਰਖ਼ੀਆਂ ਵਿਚ ਆਏ ਸਨ, ਜਦੋਂ ਉਨ੍ਹਾਂ ਨੇ ਸਟਾਈਰੀਆ ਗ੍ਰਾਂ ਪ੍ਰੀ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਪੁਰਤਗਾਲੀ ਰਾਈਡਰ ਹਨ।

ਇਹ ਵੀ ਪੜ੍ਹੋ: ਖਿਡਾਰੀਆਂ 'ਤੇ ਛਾਇਆ ਕੋਰੋਨਾ ਸੰਕਟ, ਹੁਣ ਇਨ੍ਹਾਂ 3 ਪਹਿਲਵਾਨਾਂ ਦੀ ਰਿਪੋਰਟ ਆਈ ਪਜ਼ੇਟਿਵ

PunjabKesari


author

cherry

Content Editor

Related News