ਮੋਰਕਲ ਦੀਆਂ 300  ਟੈਸਟ ਵਿਕਟਾਂ, ਦੱਖਣੀ ਅਫਰੀਕਾ ਦਾ ਪੱਲੜਾ ਭਾਰੀ

03/24/2018 2:52:58 AM

ਕੇਪਟਾਊਨ- ਤੇਜ਼ ਗੇਂਦਬਾਜ਼ ਮੋਰਨੇ ਮੋਰਕਲ ਨੇ ਆਪਣੀਆਂ 300 ਟੈਸਟ ਵਿਕਟਾਂ ਪੂਰੀਆਂ ਕਰ ਲਈਆਂ ਹਨ ਜਦਕਿ ਦੱਖਣੀ ਅਫਰੀਕੀ ਗੇਂਦਬਾਜ਼ਾਂ ਨੇ ਆਸਟਰੇਲੀਆ ਵਿਰੁੱਧ ਤੀਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਮੇਜ਼ਬਾਨ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ ਹੈ। ਖਰਾਬ ਰੌਸ਼ਨੀ ਕਾਰਨ ਖੇਡ ਸਮੇਂ ਤੋਂ ਪਹਿਲਾਂ ਖਤਮ ਹੋ ਜਾਣ 'ਤੇ ਆਸਟਰੇਲੀਆ ਨੇ 9 ਵਿਕਟਾਂ 'ਤੇ 245 ਦੌੜਾਂ ਬਣਾ ਲਈਆਂ ਸਨ। ਉਹ ਦੱਖਣੀ ਅਫਰੀਕਾ ਦੀਆਂ ਪਹਿਲੀ ਪਾਰੀ ਦੀਆਂ 311 ਦੌੜਾਂ ਤੋਂ ਅਜੇ ਵੀ 66 ਦੌੜਾਂ ਪਿੱਛੇ ਹੈ। 
ਇਸ ਲੜੀ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਜਾ ਰਿਹਾ ਮੋਰਕਲ 300 ਟੈਸਟ ਵਿਕਟਾਂ ਹਾਸਲ ਕਰਨ ਵਾਲਾ ਦੱਖਣੀ ਅਫਰੀਕਾ ਦਾ 5ਵਾਂ ਗੇਂਦਬਾਜ਼ ਬਣ ਗਿਆ ਹੈ।


Related News